ਚੰਡੀਗੜ੍ਹ, 04 ਨਵੰਬਰ 2023: ਕੇਰਲ ਵਿੱਚ ਭਾਰਤੀ ਜਲ ਸੈਨਾ ਦੇ ਗਰਾਊਂਡ ਕਰੂ ਮੈਂਬਰ ਦੀ ਮੌਤ ਹੋ ਗਈ ਹੈ। ਕੋਚੀ ਦੇ ਆਈਐਨਐਸ ਗਰੁੜਾ (INS Garuda) ਵਿਖੇ ਚੇਤਕ ਹੈਲੀਕਾਪਟਰ ਦੀ ਜ਼ਮੀਨੀ ਸਾਂਭ-ਸੰਭਾਲ ਅਤੇ ਚੈਕਿੰਗ ਦੌਰਾਨ ਚੇਤਕ ਹੈਲੀਕਾਪਟਰ ਨਾਲ ਹਾਦਸਾ ਵਾਪਰਿਆ ਹੈ | ਮੀਡੀਆ ਰਿਪੋਰਟਾਂ ਦੇ ਮੁਤਾਬਕ ਅੱਜ ਇੱਕ ਚੇਤਕ ਹੈਲੀਕਾਪਟਰ, ਆਈਐਨਐਸ ਗਰੁੜ ਵਿੱਚ ਰੱਖ-ਰਖਾਅ ਟੈਕਸੀ ਜਾਂਚ ਦੌਰਾਨ ਦੁਰਘਟਨਾਗ੍ਰਸਤ ਹੋ ਗਿਆ।
ਹਾਦਸੇ ਦੇ ਸਬੰਧ ਵਿੱਚ ਜਾਰੀ ਇੱਕ ਬਿਆਨ ਵਿੱਚ, ਭਾਰਤੀ ਜਲ ਸੈਨਾ ਨੇ ਕਿਹਾ, ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਜਾਂਚ ਬੋਰਡ ਦੇ ਆਦੇਸ਼ ਦਿੱਤੇ ਗਏ ਹਨ। ਭਾਰਤੀ ਜਲ ਸੈਨਾ ਵੱਲੋਂ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।