ਚੰਡੀਗੜ੍ਹ, 01 ਅਪ੍ਰੈਲ ,2023: ਕਮਬਾਈਂਡ ਕਮਾਂਡਰਜ਼ ਕਾਨਫਰੰਸ-2023 (combined commanders’ conference) ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਕੁਸ਼ਾਭਾਊ ਠਾਕਰੇ ਹਾਲ ਵਿਖੇ ਆਯੋਜਿਤ ਕੀਤੀ ਗਈ। ਇਸ ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਮੌਜੂਦ ਸਨ।
ਕਾਨਫਰੰਸ ਵਿੱਚ ਹਿੱਸਾ ਲੈਣ ਆਏ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਸੰਤ ਹਿਰਦਾਰਾਮ ਨਗਰ ਸਥਿਤ 3 ਈਐਮਈ ਸੈਂਟਰ ਵਿੱਚ ਕੀਤਾ ਗਿਆ। ਇਸ ਦੌਰਾਨ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਜਿਸ ਤੋਂ ਬਾਅਦ ਉਹ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਵਾਪਸ ਚਲੇ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਡਮਿਰਲ ਆਰ ਹਰੀ ਕੁਮਾਰ ਤੋਂ ਇਲਾਵਾ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਅਤੇ ਪ੍ਰਬੰਧਾਂ ਵਿੱਚ ਲੱਗੇ ਕਰੀਬ 20 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਦੱਸ ਦੇਈਏ ਕਿ ਭੋਪਾਲ ਦੇ ਕੁਸ਼ਾਭਾਊ ਠਾਕਰੇ ਹਾਲ ‘ਚ ਕੰਬਾਈਨਡ ਕਮਾਂਡਰਜ਼ ਕਾਨਫਰੰਸ-2023 ਦਾ ਆਯੋਜਨ ਕੀਤਾ ਜਾ ਰਿਹਾ ਸੀ। ਤਿੰਨ ਦਿਨਾਂ ਸੰਮੇਲਨ 30 ਮਾਰਚ ਨੂੰ ਸ਼ੁਰੂ ਹੋਇਆ ਅਤੇ 1 ਅਪ੍ਰੈਲ ਨੂੰ ਸਮਾਪਤ ਹੋਇਆ। ਇਹ ਕਾਨਫਰੰਸ ਤਿਆਰੀ, ਪੁਨਰ-ਸੁਰਜੀਤੀ ਅਤੇ ਸਾਰਥਕਤਾ ਦੇ ਵਿਸ਼ੇ ‘ਤੇ ਆਯੋਜਿਤ ਕੀਤੀ ਗਈ ਸੀ। ਜਿਸ ‘ਚ ਸ਼ਨੀਵਾਰ ਨੂੰ ਪੀਐੱਮ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ