Site icon TheUnmute.com

ਨਵਜੋਤ ਸਿੰਘ ਸਿੱਧੂ ਨੇ ਕਿਹਾ ਜੇ ਫ਼ੈਸਲੇ ਲੈਣ ਦੀ ਖੁੱਲ੍ਹ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦਿਆਂਗਾ

ਨਵਜੋਤ ਸਿੰਘ ਸਿੱਧੂ ਨੇ

ਚੰਡੀਗੜ੍ਹ ,27 ਅਗਸਤ 2021 : ਪੰਜਾਬ ਕਾਂਗਰਸ ਵਿੱਚ ਕਾਂਟੋਂ ਕਲੇਸ਼ ਮੁੜ ਤੋਂ ਸ਼ੁਰੂ ਹੋ ਚੁੱਕਾ ਹੈਂ | ਜਿੱਥੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਰ ਮਾਲਵਿੰਦਰ ਸਿੰਘ ਮਾਲੀ ਵੱਲੋ ਅਸਤੀਫ਼ਾ ਦੇ ਦਿੱਤਾ ਗਿਆ ਹੈ | ਉੱਥੇ ਹੀ ਅੰਮ੍ਰਿਤਸਰ ‘ਚ ਇਕ ਪ੍ਰੋਗਰਾਮ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਜੇਕਰ ਮੈਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਨਾ ਦਿੱਤੀ ਗਈ ਤਾਂ ਉਹ  ਇੱਟ ਨਾਲ ਇੱਟ ਖੜਕਾ ਦੇਣਗੇ |

ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈਂ ਕਿ ਜੇਕਰ ਮੈਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ ਤਾਂ ਕਾਂਗਰਸ ਪੰਜਾਬ ‘ਚ 20 ਸਾਲਾਂ ਤੱਕ ਰਾਜ ਕਰੇਗੀ | ਕਿਉਂਕਿ ਮੇਰਾ ਪੰਜਾਬ ਮਾਡਲ ਇਹ ਨਹੀਂ ਕਹਿੰਦਾ ਕਿ ਪੰਜਾਬ ਦਾ ਮਾਡਲ ਖਾਲੀ ਹੈ ,ਬਲਕਿ ਮੇਰਾ ਪੰਜਾਬ ਮਾਡਲ ਕਹਿੰਦਾ ਹੈ ਕਿ ਪੰਜਾਬ ਦਾ ਖਜ਼ਾਨਾ ਭਰਨਾ ਕਿਸ ਤਰਾਂ ਹੈ |

ਨਾਲ ਹੀ ਸਿੱਧੂ  ਨੇ ਕਿਹਾ ਦਰਸ਼ਨੀ ਘੋੜਾ ਬਣ ਕੇ ਕੋਈ ਫਾਇਦਾ ਨਹੀਂ ,ਉਹ ਪੰਜਾਬ ਲਈ ਕੁਝ ਵੀ ਕਰ ਸਕਦੇ ਹਨ |ਦੱਸਣਯੋਗ ਹੈ ਕਿ ਬੀਤੇ ਦਿਨ ਹਰੀਸ਼ ਰਾਵਤ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਸਿਰਫ਼ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ ,ਸਾਰੀ ਕਾਂਗਰਸ ਨਹੀਂ ਸੌਂਪੀ ਗਈ |

Discussing issues of dire importance to Urban Punjab with Trade and Industrial Association of Amritsar City … taking their inputs for developing the Punjab Model !!

Part – 1 pic.twitter.com/IjLkRG0iIi

— Navjot Singh Sidhu (@sherryontopp) August 27, 2021

ਇਹ ਵੀ ਪੜੋ :ਨਵਜੋਤ ਸਿੰਘ ਸਿੱਧੂ ਸਲਾਹਕਾਰਾਂ ਨੂੰ ਬਰਖਾਸਤ ਕਰੇ ,ਨਹੀਂ ਤਾਂ ਮੈਂ ਕਰਾਂਗਾ: ਹਰੀਸ਼ ਰਾਵਤ

Exit mobile version