Navjot Singh Sidhu Return Kapil Show: ਦ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ ਦੇ ਤੀਜੇ ਸੀਜ਼ਨ ‘ਚ ਨਜ਼ਰ ਆਉਣਗੇ ਨਵਜੋਤ ਸਿੰਘ ਸਿੱਧੂ

9 ਜੂਨ 2025: ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ (NAVJOT SINGH SIDHU) 5 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਦ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ ਵਿੱਚ ਵਾਪਸ ਆ ਰਹੇ ਹਨ। ਸ਼ੋਅ ਦਾ ਤੀਜਾ ਸੀਜ਼ਨ 21 ਜੂਨ, 2025 ਨੂੰ ਨੈੱਟਫਲਿਕਸ ‘ਤੇ ਪ੍ਰੀਮੀਅਰ ਹੋਵੇਗਾ। ਜਿਸ ਵਿੱਚ ਕਪਿਲ ਸ਼ਰਮਾ ਅਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਇਕੱਠੇ ਦਿਖਾਈ ਦੇਵੇਗੀ।

ਦੱਸ ਦੇਈਏ ਕਿ ਨੈੱਟਫਲਿਕਸ (netflix) ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਹ ਜਾਣਕਾਰੀ ਦਿੱਤੀ ਅਤੇ ਲਿਖਿਆ- “ਏਕ ਕੁਰਸੀ ਪਾਜੀ ਕੇ ਲਿਏ ਪਲੀਜ਼… ਹਰ ਫਨੀਵਾਰ ਵਧਾਇਆ ਹਮਾਰਾ ਪਰਿਵਾਰ, ਕਿਉਂਕੀ ਨਵਜੋਤ ਸਿੰਘ ਸਿੱਧੂ ਅਤੇ ਅਰਚਨਾ ਪੂਰਨ ਸਿੰਘ ਵਾਪਸ ਆ ਰਹੇ ਹਨ! ‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ (The Great Indian Kapil Show) ਦਾ ਨਵਾਂ ਸੀਜ਼ਨ ਦੇਖੋ, ਜੋ 21 ਜੂਨ ਤੋਂ ਹਰ ਸ਼ਨੀਵਾਰ ਰਾਤ 8 ਵਜੇ ਸ਼ੁਰੂ ਹੋ ਰਿਹਾ ਹੈ, ਸਿਰਫ਼ ਨੈੱਟਫਲਿਕਸ ‘ਤੇ।”

ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਆਪਣੀ ਵਾਪਸੀ ਦੀ ਪੁਸ਼ਟੀ ਕੀਤੀ। ਵੀਡੀਓ ਵਿੱਚ, ਉਸਨੇ “ਦ ਹੋਮ ਰਨ” ਲਿਖਿਆ ਅਤੇ ਕੈਪਸ਼ਨ ਵਿੱਚ “ਸਿੱਧੂ ਜੀ ਵਾਪਸ ਆ ਗਏ ਹਨ” ਦਾ ਸੁਨੇਹਾ ਦਿੱਤਾ।

Read More:  ਨਵਜੋਤ ਸਿੰਘ ਸਿੱਧੂ ਨੇ ਪਾ.ਕਿ.ਸ.ਤਾ.ਨ ਯਾਤਰਾ ਨੂੰ ਟਾਲਿਆ

Scroll to Top