Site icon TheUnmute.com

ਮ੍ਰਿਤਕ ਨੌਜਵਾਨ ਦੇ ਘਰ ਪੁੱਜ ਕੇ ਨਵਜੋਤ ਸਿੰਘ ਸਿੱਧੂ ਸਰਕਾਰ ਨੂੰ ਕੀਤਾ ਚੈਲੰਜ

ਪੰਜਾਬੀ ਯੂਨੀਵਰਸਟਿੀ

ਚੰਡੀਗੜ੍ਹ, 7 ਅਪ੍ਰੈਲ 2022 : ਪੰਜਾਬ ‘ਚ ਆਏ ਦਿਨੀਂ ਕਤਲ, ਲੜਾਈ ਝਗੜੇ ਵਰਗੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ | ਜਿਸ ਨੂੰ ਲੈ ਕੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜਿਲ੍ਹਿਆਂ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕਰਕੇ “ਗੈਂਗਸਟਰ ਟਾਸਕ ਫੋਰਸ” ਬਣਾਈ ਗਈ ਤਾਂ ਜੋ ਗੈਂਗਸਟਰਾਂ ‘ਤੇ ਨੱਥ ਪਾਈ ਜਾ ਸਕੇ |

ਨਵਜੋਤ ਸਿੱਧੂ ਅਤੇ ਵਿਧਾਇਕ ਹਰਮੀਤ ਸਿੰਘ ਪਠਾਨਮਜਾਰਾ ਦੁੱਖ ਸਾਂਝਾ ਕਰਨ ਪੁੱਜੇ

ਪਰ ਓਸੇ ਰਾਤ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਧਰਮਿੰਦਰ ਸਿੰਘ ਨਾਮਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਜਿਸ ਨੂੰ ਲੈ ਕੇ ਹੁਣ ਸਿਆਸਤ ਭੱਖਦੀ ਜਾ ਰਹੀ ਹੈ, ਧਰਮਵੀਰ ਦੇ ਕਤਲ ਤੋਂ ਬਾਅਦ ਰਾਜਨੀਤੀ ਪਾਰਟੀਆਂ ਹੁਣ ਸਿਆਸਤ ਕਰਦਿਆਂ ਨਜ਼ਰ ਆ ਰਹੀਆਂ ਹਨ। ਅੱਜ ਧਰਮਿੰਦਰ ਸਿੰਘ ਦੇ ਘਰ ਨਵਜੋਤ ਸਿੰਘ ਸਿੱਧੂ ਅਤੇ “ਆਪ” ਦੇ ਵਿਧਾਇਕ ਹਰਮੀਤ ਸਿੰਘ ਪਠਾਨਮਜਾਰਾ ਪੁੱਜੇ।

ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪੂਰੀ ਕਾਂਗਰਸ ਪਰਿਵਾਰ ਦੇ ਨਾਲ ਹੈ, ਜੇਕਰ ਪਰਿਵਾਰ ਨੂੰ 3 ਦਿਨ ਦੇ ਵਿੱਚ ਇਨਸਾਫ ਨਾ ਮਿਲਿਆ ਤਾਂ ਅਸੀਂ ਐਕਸ਼ਨ ਲਾਵਾਂਗੇ | ਇਸ ਦੇ ਨਾਲ ਹੀ ਦੂਜੇ ਪਾਸੇ ਸਨੌਰ ਤੋਂ ਵਿਧਾਇਕ ਹਰਮੀਤ ਪਠਾਨਮਜਾਰਾ ਨੇ ਕਿਹਾ ਕਿ ਧਰਮਿੰਦਰ ਸਾਡੀ ਪਾਰਟੀ ਦਾ ਮੁੰਡਾ ਸੀ ਯਾਰੀ ‘ਚ ਮਾਰੀਆ ਗਿਆ ਹੈ | ਇਸ ਨੂੰ ਬੁਲਾ ਕੇ ਇਸਦੇ ਦੋਸਤਾਂ ਨੇ ਗਦਾਰੀ ਕਰਕੇ ਇਸ ਦਾ ਕਤਲ ਕਰ ਦਿੱਤਾ, ਕਾਤਲਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ |

 

 

Exit mobile version