July 2, 2024 9:52 pm
Navjot Sidhu

ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ ‘ਤੇ ਉਨ੍ਹਾਂ ਦੀ ਭੈਣ ਨੇ ਜਤਾਈ ਚਿੰਤਾ, ਕਿਹਾ ਤੁਹਾਡਾ ਸਮਾਂ ਵੀ ਆਵੇਗਾ

ਚੰਡੀਗੜ੍ਹ 27 ਜਨਵਰੀ 2023: ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ (Navjot Sidhu) ‘ਤੇ ਗੰਭੀਰ ਦੋਸ਼ ਲਗਾਉਣ ਵਾਲੀ ਉਨ੍ਹਾਂ ਦੀ ਅਮਰੀਕਾ ਸਥਿਤ ਭੈਣ ਸੁਮਨ ਤੂਰ ਨੇ ਮੁੜ ਸੋਸ਼ਲ ਮੀਡੀਆ ‘ਤੇ ਆਪਣੀ ਵੀਡੀਓ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਤੋਂ ਰਿਹਾਅ ਨਾ ਕੀਤੇ ਜਾਣ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੀ ਭੈਣ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਨਾ ਆਉਣ ‘ਤੇ ਉਹ ਬਹੁਤ ਨਿਰਾਸ਼ ਹਨ ।

ਨਵਜੋਤ ਸਿੱਧੂ (Navjot Sidhu) ਦੀ ਭੈਣ ਸੁਮਨ ਤੂਰ ਨੇ ਆਪਣੀ ਵੀਡੀਓ ਵਿੱਚ ਕਿਹਾ ਹੈ ਕਿ ਜਦੋਂ ਉਹ ਸਵੇਰੇ ਉੱਠੀ ਤਾਂ ਉਹ ਬਹੁਤ ਖੁਸ਼ ਸੀ ਕਿ ਅੱਜ ਉਸਦਾ ਭਰਾ ਜੇਲ੍ਹ ਵਿੱਚੋਂ ਬਾਹਰ ਆ ਜਾਵੇਗਾ। ਉਸਦੀ ਫੋਟੋ ਅਖਬਾਰਾਂ ਵਿੱਚ ਛਪੀ ਹੋਵੇਗੀ । ਸਿੱਧੂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਉਹ ਆਪਣੇ ਪਰਿਵਾਰ ਨਾਲ ਬੈਠੇਗਾ। ਪਰ ਜਦੋਂ ਸਵੇਰੇ ਉਨ੍ਹਾਂ ਨੇ ਖ਼ਬਰ ਦੇਖੀ ਤਾਂ ਇਹ ਪੜ੍ਹ ਕੇ ਨਿਰਾਸ਼ ਹੋ ਗਈ ਕਿ ਉਸ ਦਾ ਭਰਾ ਜੇਲ੍ਹ ਤੋਂ ਰਿਹਾਅ ਨਹੀਂ ਹੋਇਆ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਉਹ ਮੇਰਾ ਛੋਟਾ ਭਰਾ ਹੈ, ਮੇਰਾ ਬੱਚਾ ਹੈ। ਚਿੰਤਾ ਨਾ ਕਰੋ, ਸਭ ਠੀਕ ਹੋ ਜਾਵੇਗਾ, ਤੁਹਾਡਾ ਸਮਾਂ ਵੀ ਆਵੇਗਾ।

ਜਿਕਰਯੋਗ ਹੈ ਕਿ ਨਵਜੋਤ ਦੀ ਭੈਣ ਸੁਮਨ ਤੂਰ ਨੇ ਪਰਿਵਾਰਕ ਝਗੜੇ ‘ਚ ਕਾਂਗਰਸ ਦੇ ਤਤਕਾਲੀ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਦੋਸ਼ ਲਾਏ ਸਨ। ਸਿੱਧੂ ਦੀ ਐਨਆਰਆਈ ਭੈਣ ਸੁਮਨ ਤੂਰ ਨੇ ਦੋਸ਼ ਲਾਇਆ ਸੀ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਦੋਸ਼ ਲਾਇਆ ਗਿਆ ਸੀ ਕਿ ਸਿੱਧੂ ਨੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਨਿਆਇਕ ਤੌਰ ‘ਤੇ ਵੱਖ ਹੋ ਗਏ ਸਨ ।