ਚੰਡੀਗੜ੍ਹ, 17 ਮਾਰਚ 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਨਹੀਂ ਹੋ ਸਕੀ । ਹੁਣ ਨਵਜੋਤ ਸਿੱਧੂ (Navjot Sidhu) ਨੂੰ ਕਦੋਂ ਰਿਹਾਅ ਕੀਤਾ ਜਾਵੇਗਾ, ਇਹ ਸਵਾਲ ਹਰ ਕਿਸੇ ਦੇ ਦਿਮਾਗ ‘ਚ ਘੁੰਮ ਰਿਹਾ ਹੈ।ਇਸਦੇ ਨਾਲ ਹੀ ਹੁਣ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਰਿਹਾਈ ਨੂੰ ਲੈ ਕੇ ਵੱਡੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅਪ੍ਰੈਲ ਦੇ ਪਹਿਲੇ ਹਫਤੇ ਰਿਹਾਅ ਹੋ ਸਕਦੇ ਹਨ। ਜਿਕਰਯੋਗ ਹੈ ਕਿ ਰੋਡ ਰੇਜ ਮਾਮਲੇ ‘ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾਈ ਸੀ।
26 ਜਨਵਰੀ ਨੂੰ ਰਿਹਾਈ ਦੀ ਉਮੀਦ ਟੁੱਟਣ ਤੋਂ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਨਵਜੋਤ ਸਿੱਧੂ (Navjot Sidhu) ਇੱਕ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਹੀ ਬਾਹਰ ਆਉਣਗੇ। ਸਿੱਧੂ 20 ਮਈ 2022 ਨੂੰ ਜੇਲ੍ਹ ਗਏ ਸਨ, ਅਜਿਹਾ ਵੀ ਕਿਹਾ ਗਿਆ ਕਿ ਉਨ੍ਹਾਂ ਦੀ ਰਿਹਾਈ ਲਈ 19 ਮਈ 2023 ਤੱਕ ਉਡੀਕ ਨਹੀਂ ਕਰਨੀ ਪਵੇਗੀ। ਉਹ ਸਮੇਂ ਤੋਂ ਪਹਿਲਾਂ ਹੀ ਬਾਹਰ ਆ ਸਕਦੇ ਹਨ । ਭਾਵ ਨਵਜੋਤ ਸਿੰਘ ਸਿੱਧੂ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਰਿਆਹ ਹੋ ਸਕਦੇ ਹਨ |
ਮਾਹਰਾਂ ਅਨੁਸਾਰ ਐਨਡੀਪੀਐਸ ਅਤੇ ਸੰਘੀ ਅਪਰਾਧਾਂ ਤੋਂ ਇਲਾਵਾ ਨਿਰਧਾਰਤ ਕੰਮ ਦੀ ਕਿਸਮ ਅਤੇ ਕੈਦੀਆਂ ਦੇ ਵਿਹਾਰ ਦੇ ਅਧਾਰ ‘ਤੇ ਮਹੀਨੇ ਵਿੱਚ 4 ਤੋਂ 5 ਦਿਨਾਂ ਦੀ ਛੋਟ ਦਿੱਤੀ ਜਾਂਦੀ ਹੈ। ਯਾਨੀ ਇਸ ਛੋਟ ਤੋਂ ਬਾਅਦ ਅਪ੍ਰੈਲ ਦੇ ਪਹਿਲੇ ਮਹੀਨੇ ਨਵਜੋਤ ਸਿੱਧੂ (Navjot Singh Sidhu) ਬਾਹਰ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਦਸੰਬਰ 2022 ਤੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ।