Site icon TheUnmute.com

ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਚੁੱਕੇ ਵੱਡੇ ਸਵਾਲ

ਚੰਡੀਗੜ੍ਹ, 1 ਅਕਤੂਬਰ 2021 : ਪੰਜਾਬ ਕਾਂਗਰਸ ‘ਚ ਕਾਂਟੋਂ ਕਲੇਸ਼ ਅਜੇ ਤੱਕ ਜਾਰੀ ਹੈ, ਜਿਸ ਦੌਰਾਨ ਲਗਾਤਰ ਸਿਆਸੀ ਗਲਿਆਰੇ ਇੱਕ ਦੂਜੇ ਤੇ ਤੰਜ਼ ਕੱਸ ਰਹੇ ਹਨ | ਅੱਜ ਮੁੜ ਪੰਜਾਬ ਦੇ ਸਾਬਕਾ ਡੀ.ਜੀ.ਪੀ. ਤੇ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਮੁੜ ਕੈਪਟਨ ਅਮਰਿੰਦਰ ਸਿੰਘ ਤੇ ਸ਼ਬਦਾਵਲੀ ਹਮਲਾ ਕੀਤਾ ਹੈ |

ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਕਿਰਪਾ ਕਰ ਕੇ ਮੇਰੇ ਲਈ ਦਿਲ ‘ਤੇ ਹੱਥ ਰੱਖੋ, ਮੇਰੀਆਂ ਅੱਖਾਂ ‘ਚ ਅੱਖਾਂ ਪਾਓ ਤੇ ਫਿਰ ਬੋਲੋ ਕਿ ਹੁਣ ਤੱਕ ਤੁਸੀਂ ਕਾਂਗਰਸ ਵਿਚ ਹੀ ਸੀ! ਤੁਸੀਂ ਕਾਂਗਰਸ ਨੂੰ ਬਹੁਤ ਸਮਾਂ ਪਹਿਲਾਂ ਹੀ ਛੱਡ ਦਿੱਤਾ ਸੀ ਤੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬਣੇ ਰਹਿਣ ਲਈ ਪਿਛਲੇ ਸਾਲਾਂ ਤੋਂ ਸਿਰਫ ਮੁਖੋਟਾ ਪਾਇਆ ਹੋਇਆ ਸੀ

ਮੁਸਤਫ਼ਾ ਨੇ ਕਿਹਾ ਕਿ ਕੁਰਸੀ ਗੁਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮਾਨਸਿਕ ਸੰਤੁਲਨ ਵੀ ਗੁਆ ਬੈਠੇ ਹਨ ਤੇ ਕੈਪਟਨ ਆਪਣੀ ਕਿਸਮਤ ਨਹੀਂ ਬਦਲ ਸਕੇ ਤਾਂ ਸਿੱਧੂ ਦੀ ਕੀ ਬਦਲਣਗੇ। ਮੁਸਤਫ਼ਾ ਦਾ ਕਹਿਣਾ ਹੈ ਕਿ 117 ਸੀਟਾਂ ਵਿਚੋਂ ਕਿਸੇ ਵੀ ਸੀਟ ‘ਤੇ ਕੈਪਟਨ ਸਿੱਧੂ ਨੂੰ ਚੈਲੰਜ ਕਰ ਦੇਣ।

 

Exit mobile version