ਪੰਜਾਬ ਕਾਂਗਰਸ ਭਵਨ ਵਿਖੇ ਹੋਈ ਮੰਥਨ ਬੈਠਕ ‘ਚ ਚੁੱਪ ਰਹੇ ਨਵਜੋਤ ਸਿੱਧੂ ਤੇ ਚੰਨੀ

ਪੰਜਾਬ ਕਾਂਗਰਸ

ਚੰਡੀਗੜ੍ਹ 15 ਮਾਰਚ 2022: ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਕਾਂਗਰਸ ਪਾਰਟੀ (Congress Party) ਦੀ ਕਰਾਰੀ ਹਾਰ ਹੋਈ | ਕਾਂਗਰਸ ਦੇ ਵੱਡੇ ਨੇਤਾ ਵੀ ਆਪਣੀ ਸੀਟ ਬਚਾ ਨਾ ਸਕੇ | ਇਸ ਦੌਰਾਨ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਇਥੇ ਪੰਜਾਬ ਕਾਂਗਰਸ ਭਵਨ ‘ਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਪ੍ਰਧਾਨਗੀ ਹੇਠ ਮੰਥਨ ਬੈਠਕ ਕੀਤੀ ਗਈ |

ਇਸ ਬੈਠਕ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਤੇ ਅਹੁਦਾ ਛੱਡ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ( Charanjit SIngh Channi) ਵੀ ਪਹੁੰਚੇ ਪਰ ਦੋਹਾਂ ਨੇ ਚੁੱਪ ਵੱਟੀ ਰੱਖੀ ਤੇ ਨਾ ਬੈਠਕ ‘ਚ ਕੁਝ ਕਿਹਾ ਤੇ ਨਾ ਹੀ ਮੀਡੀਆ ਨਾਲ ਕੋਈ ਗੱਲਬਾਤ ਕੀਤੀ। ਇਸ ਬੈਠਕ ‘ਚ ਕਾਂਗਰਸ ਦੇ ਹਾਰੇ ਹੋਏ ਵਿਧਾਇਕਾਂ ਨੇ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਰੱਜ ਕੇ ਭੜਾਸ ਕੱਢੀ ਪਰ ਰਜ਼ੀਆ ਸੁਲਤਾਨਾ ਨੇ ਨਵਜੋਤ ਸਿੱਧੂ ਦਾ ਪੱਖ ਪੂਰਿਆ ਤੇ ਕਿਹਾ ਕਿ ਉਹਨਾਂ ਕਾਫੀ ਮਿਹਨਤ ਕੀਤੀ ਹੈ।

ਇਸ ਬੈਠਕ ਦੌਰਾਨ ਰਜ਼ੀਆ ਸੁਲਤਾਨਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਕੋਟਲੀ, ਰੁਪਿੰਦਰ ਰੂਬੀ, ਸੁਨੀਲ ਜਾਖੜ, ਮਨੀਸ਼ ਬਾਂਸਲ, ਕਰਨ ਕੌਰ ਬਰਾੜ, ਭਾਰਤ ਭੂਸ਼ਣ ਆਸ਼ੂ ਸਮੇਤ ਮਾਲਵਾ ਖੇਤਰ ਦੇ ਹੋਰ ਆਗੂ ਸ਼ਾਮਲ ਹੋਏ।
ਅੱਜ ਮਾਲਵਾ ਜ਼ੋਨ 1 ਅਤੇ ਮਾਲਵਾ ਜ਼ੋਨ 2 ਦੀ ਮੀਟਿੰਗ ਸੀ ਜੋ ਸਵੇਰੇ 11 ਵਜੇ ਤੇ ਸ਼ਾਮ 4 ਵਜੇ ਹੋਈਆਂ। ਭਲਕੇ 16 ਮਾਰਚ ਨੁੰ ਦੋਆਬਾ ਖੇਤਰ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੀ ਬੈਠਕ ਹੋਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।