Site icon TheUnmute.com

ਨੌਜਵਾਨ ਭਾਰਤ ਸਭਾ 28 ਸਤੰਬਰ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਘਰ ਦਾ ਕਰੇਗੀ ਘਿਰਾਓ

Naujawan Bharat Sabha

ਫਿਰੋਜ਼ਪੁਰ, 31 ਜੁਲਾਈ 2023: ਨੌਜਵਾਨ ਭਾਰਤ ਸਭਾ (Naujawan Bharat Sabha) ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਫਿਰੋਜ਼ਪੁਰ ਤੂੜੀ ਬਾਜਾਰ ਵਿੱਚ ਇੱਕ ਗੁਪਤ ਟਿਕਾਣੇ ਦੀ ਸਾਂਭ ਸੰਭਾਲ ਨੂੰ ਲੈ ਕੇ ਮੋਟਰਸਾਈਕਲ ‘ਤੇ ਰੈਲੀ ਕੱਢੀ ਗਈ | ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨਾਲ ਸੰਬੰਧਿਤ ਥਾਂ ‘ਤੇ ਲਾਇਬਰੇਰੀ ਅਤੇ ਮਿਊਜ਼ੀਅਮ ਬਣਾਇਆ ਜਾਵੇ |

ਇਸਦੇ ਨਾਲ ਹੀ ਚਿੱਟੇ ਅਤੇ ਸਮੱਗਲਰਾਂ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਪਿੰਡ ਵੜਿੰਗ ਤੋਂ ਨੌਜਵਾਨ ਭਾਰਤ ਸਭਾ ਵੱਲੋਂ ਮੋਟਰਸਾਈਕਲ ਮਾਰਚ ਸ਼ੁਰੂ ਕੀਤਾ ਗਿਆ ਅਤੇ ਇਸ ਮਾਰਚ ਵਿੱਚ ਲਗਪਗ 4 ਜ਼ਿਲ੍ਹਿਆਂ ਦੇ ਆਗੂਆਂ ਨੇ ਹਿੱਸਾ ਲਿਆ ਜੋ ਕਿ ਹੂਸੈਨੀਵਾਲਾ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਜਰਨਲ ਸਕੱਤਰ ਮੰਗਾਂ ਆਜ਼ਾਦ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਸ਼ਹੀਦਾਂ ਨਾਲ ਸਬੰਧ ਵਿਰਾਸਤਾਂ ਨੂੰ ਸੰਭਾਲਣ ਨਹੀਂ ਰਹੀ |

ਫਿਰੋਜ਼ਪੁਰ ਦੇ ਤੂੜੀ ਬਾਜਾਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਗੁਪਤ ਟਿਕਾਣਾ ਹੈ ਜੋ ਇਤਿਹਾਸਿਕ ਥਾਂ ਹੈ | ਇਹ ਟਿਕਾਣਾ 1928 ਤੋਂ ਲੈ ਕੇ 1929 ਤੱਕ ਪੰਜਾਬ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ। ਸਾਂਡਰਸ ਕਤਲ ਕਾਂਡ ਦੀ ਵਿਉਂਤਬੰਦੀ ਇੱਥੇ ਕੀਤੀ ਗਈ ਅਤੇ ਸ਼ਹੀਦ ਭਗਤ ਸਿੰਘ ਦਾ ਪਿਸਟਲ ਇਸੇ ਗੁਪਤ ਟਿਕਾਣੇ ‘ਚੋਂ ਦੇਖਿਆ ਗਿਆ। ਪਰ ਪੰਜਾਬ ਸਰਕਾਰ ਇਹਨਾਂ ਵਿਰਾਸਤਾਂ ਨੂੰ ਸੰਭਾਲ ਨਹੀਂ ਰਹੀ | ਜਿਸ ਦੇ ਕਾਰਨ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ | ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਦੇ ਘਰ ਦਾ ਨੌਜਵਾਨ ਭਾਰਤ ਸਭਾ (Naujawan Bharat Sabha) ਵੱਲੋਂ ਵੱਡੀ ਗਿਣਤੀ ਵਿੱਚ ਘਰਾਓ ਕੀਤਾ ਜਾਵੇਗਾ।

Exit mobile version