UGC NET

ਨੈਸ਼ਨਲ ਟੈਸਟਿੰਗ ਏਜੰਸੀ ਨੇ UGC NET ਲਈ ਅਪਲਾਈ ਕਰਨ ਦੀ ਤਾਰੀਖ਼ ‘ਚ ਕੀਤਾ ਵਾਧਾ

ਚੰਡੀਗੜ੍ਹ,15 ਮਈ 2024: ਅੱਜ ਯੂ.ਜੀ.ਸੀ ਨੈੱਟ (UGC NET) ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ ਸੀ, ਪਰ ਹੁਣ ਸੰਬੰਧਿਤ ਵਿਭਾਗ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਦਰਅਸਲ, ਇਹ ਨੋਟਿਸ ਯੂ.ਜੀ.ਸੀ ਨੈੱਟ ਐਪਲੀਕੇਸ਼ਨ ਦੀ ਆਖਰੀ ਮਿਤੀ ਨੂੰ ਵਧਾਉਣ ਦੇ ਸਬੰਧ ਵਿੱਚ ਹੈ। ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਯੂ.ਜੀ.ਸੀ ਨੈੱਟ ਲਈ ਅਪਲਾਈ ਕਰਨ ਦੀ ਆਖਰੀ ਮਿਤੀ 19 ਮਈ ਤੱਕ ਵਧਾ ਦਿੱਤੀ ਗਈ ਹੈ।

ਪਹਿਲਾਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਯੂ.ਜੀ.ਸੀ ਨੈੱਟ (UGC NET) ਲਈ ਅਪਲਾਈ ਕਰਨ ਦੀ ਆਖਰੀ ਮਿਤੀ 16 ਮਈ, 2024 ਸੀ। ਨੈਸ਼ਨਲ ਟੈਸਟਿੰਗ ਏਜੰਸੀ  (NTA) ਨੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 19 ਮਈ ਤੱਕ ਵਧਾ ਦਿੱਤੀ ਹੈ। ਉਮੀਦਵਾਰ 20 ਮਈ ਰਾਤ 11.59 ਵਜੇ ਤੱਕ ਫੀਸ ਦਾ ਭੁਗਤਾਨ ਕਰ ਸਕਦੇ ਹਨ। ਇਸ ਦੇ ਨਾਲ ਹੀ ਅਰਜ਼ੀ ਵਿੱਚ ਸੁਧਾਰ ਲਈ ਵਿੰਡੋ 21 ਤੋਂ 23 ਮਈ ਤੱਕ ਉਪਲਬਧ ਹੋਵੇਗੀ।

Scroll to Top