ਭਾਰਤ ਵਿੱਚ ਹਰ ਸਾਲ 28 ਫਰਵਰੀ ਨੂੰ ਡਾ. ਸੀ.ਵੀ. ਰਮਨ ਦੀ ‘ਰਮਨ ਪ੍ਰਭਾਵ’ (Raman effect) ਦੀ ਖੋਜ ਨੂੰ ਸਨਮਾਨਿਤ ਕਰਨ ਲਈ ਕੌਮੀ ਵਿਗਿਆਨ ਦਿਹਾੜਾ ਮਨਾਇਆ ਜਾਂਦਾ ਹੈ। ਕੌਮੀ ਵਿਗਿਆਨ ਦਿਹਾੜਾ ਦੇਸ਼ ਭਰ ਵਿੱਚ ਥੀਮ ਆਧਾਰਿਤ ਵਿਗਿਆਨਕ ਸੰਚਾਰ ਪ੍ਰੋਗਰਾਮਾਂ ਨਾਲ ਮਨਾਇਆ ਜਾਂਦਾ ਹੈ। ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ ਦੇ ਅਨੁਸਾਰ, ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ, 1986 ਵਿੱਚ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ (NCSTC) ਨੇ ਭਾਰਤ ਸਰਕਾਰ ਨੂੰ 28 ਫਰਵਰੀ ਨੂੰ ਕੌਮੀ ਵਿਗਿਆਨ ਦਿਹਾੜਾ ਵਜੋਂ ਘੋਸ਼ਿਤ ਕੀਤਾ ਗਿਆ ਸੀ |
ਭਾਰਤ ਦੇ ਸਭ ਤੋਂ ਪ੍ਰਸਿੱਧ ਵਿਗਿਆਨੀਆਂ ਵਿੱਚੋਂ ਇੱਕ ਅਤੇ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ, ਸਰ ਚੰਦਰਸ਼ੇਖਰ ਵੈਂਕਟ ਰਮਨ ਜੋ ਕਿ ਸੀਵੀ ਰਮਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 7 ਨਵੰਬਰ 1888 ਨੂੰ ਹੋਇਆ ਸੀ ਅਤੇ 1970 ਵਿੱਚ ਮੌਤ ਹੋ ਗਈ ਸੀ। ਸੀ.ਵੀ ਰਮਨ ਦੇ ਪਿਓ ਚੰਦਰਸ਼ੇਖਰ ਅਈਅਰ ਗਣਿਤ ਅਤੇ ਭੌਤਿਕ ਵਿਗਿਆਨ ਦੇ ਲੈਕਚਰਾਰ ਸਨ। ਇਹੀ ਕਾਰਨ ਹੈ ਕਿ ਰਮਨ ਨੂੰ ਸਾਇੰਸ ਦਾ ਕੋਰਸ ਕਰਨ ਲਈ ਪ੍ਰੇਰਿਤ ਕੀਤਾ ।
ਚੰਦਰਸ਼ੇਖਰ ਵੈਂਕਟ ਰਮਨ ਦੀ ਨਾਂ ਮਾਂ ਪਾਰਵਤੀ ਅੰਮਲ ਸੀ। ਰਮਨ ਨੇ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਆਈਏਐਸ ਦੀ ਪ੍ਰੀਖਿਆ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। 6 ਮਈ 1907 ਨੂੰ ਰਮਨ ਨੇ ਕ੍ਰਿਸ਼ਨਾਸਵਾਮੀ ਅਈਅਰ ਦੀ ਧੀ ਤ੍ਰਿਲੋਕਸੁੰਦਰੀ ਨਾਲ ਵਿਆਹ ਕੀਤਾ। ਕੌਮੀ ਵਿਗਿਆਨ ਦਿਹਾੜਾ ਪਹਿਲੀ ਵਾਰ 28 ਫਰਵਰੀ 1987 ਨੂੰ ਮਨਾਇਆ ਗਿਆ ਸੀ। ਰਾਸ਼ਟਰੀ ਵਿਗਿਆਨ ਦਿਵਸ 2024 ਦਾ ਥੀਮ ‘ਵਿਕਸ਼ਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ’ ਹੈ।
ਕੌਮੀ ਵਿਗਿਆਨ ਦਿਹਾੜੇ ਦੀ ਮਹੱਤਤਾ
28 ਫਰਵਰੀ, 1928 ਨੂੰ, ਭਾਰਤੀ ਭੌਤਿਕ ਵਿਗਿਆਨੀ ਸਰ ਚੰਦਰਸ਼ੇਖਰ ਵੈਂਕਟ ਰਮਨ ਨੇ ਦੁਨੀਆ ਨੂੰ ‘ਰਮਨ ਪ੍ਰਭਾਵ’ (Raman effect) ਦੀ ਖੋਜ ਕੀਤੀ ਅਤੇ ਇਸ ਖੋਜ ਲਈ ਸਾਲ 1930 ਵਿੱਚ, ਨੋਬਲ ਪੁਰਸਕਾਰ ਸੰਸਥਾ ਨੇ ਭਾਰਤੀ ਭੌਤਿਕ ਵਿਗਿਆਨੀ ਸੀ.ਵੀ. ਰਮਨ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ । ਰਾਸ਼ਟਰੀ ਵਿਗਿਆਨ ਦਿਵਸ ਦਾ ਪਹਿਲਾ ਟੀਚਾ ਵਿਗਿਆਨ ਦੇ ਮਹੱਤਵ ਅਤੇ ਇਸਦੇ ਉਪਯੋਗਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਹੈ।
ਇਸ ਰਾਹੀਂ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਵਿਗਿਆਨਕ ਪ੍ਰਯੋਗਾਂ ਦੀ ਜਾਗਰੂਕਤਾ ਅਤੇ ਮਹੱਤਤਾ ਫੈਲਾਉਣ, ਮਨੁੱਖੀ ਭਲਾਈ ਲਈ ਭਾਰਤੀ ਵਿਗਿਆਨੀਆਂ ਦੇ ਯਤਨਾਂ, ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਪੇਸ਼ ਕਰਨ, ਵਿਗਿਆਨਕ ਮੁੱਦਿਆਂ ‘ਤੇ ਚਰਚਾ ਕਰਨ, ਵਿਗਿਆਨਕ ਵਿਕਾਸ ਲਈ ਨਵੀਆਂ ਤਕਨੀਕਾਂ ਨੂੰ ਲਾਗੂ ਕਰਨ ਅਤੇ ਵਿਗਿਆਨ ਨੂੰ ਉਤਸ਼ਾਹਿਤ ਕਰਨ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਸਿੱਧ ਕਰਨਾ ਸ਼ਾਮਲ ਹੈ।
‘ਰਮਨ ਪ੍ਰਭਾਵ’ ਕੀ ਹੈ ?
ਡਾ. ਸੀਵੀ ਰਮਨ ਨੇ ਇੱਕ ਯਾਤਰਾ ਦੌਰਾਨ ਇਸ ਦੀ ਖੋਜ ਕੀਤੀ। ਸਾਲ 1921 ਵਿੱਚ ਸੀਵੀ ਰਮਨ ਆਕਸਫੋਰਡ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਬਰਤਾਨੀਆ ਜਾ ਰਹੇ ਸਨ। ਉਨ੍ਹਾਂ ਦੀ ਨਜ਼ਰ ਪਾਣੀ ਦੇ ਸੁੰਦਰ ਨੀਲੇ ਰੰਗ ‘ਤੇ ਪਈ। ਫਿਰ ਸਭ ਤੋਂ ਪਹਿਲਾਂ ਉਸ ਦੇ ਮਨ ਵਿੱਚ ਸਵਾਲ ਉੱਠਿਆ ਕਿ ਅਸਮਾਨ ਅਤੇ ਪਾਣੀ ਦਾ ਰੰਗ ਨੀਲਾ ਕਿਉਂ ਹੈ? ਵਾਪਸੀ ਦੌਰਾਨ ਉਹ ਆਪਣੇ ਨਾਲ ਕੁਝ ਉਪਕਰਨ ਵੀ ਲੈ ਕੇ ਆਇਆ ਸੀ। ਉਨ੍ਹਾਂ ਉਪਕਰਨਾ ਦੀ ਮੱਦਦ ਨਾਲ ਉਹ ਸਮੁੰਦਰ ਦੇ ਰੰਗ ਅਤੇ ਆਲੇ-ਦੁਆਲੇ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਾ।
ਡਾ. ਸੀਵੀ ਰਮਨ ਨੇ ਦੇਖਿਆ ਕਿ ਜਦੋਂ ਸੂਰਜ ਦੀਆਂ ਕਿਰਨਾਂ ਕਿਸੇ ਪਾਰਦਰਸ਼ੀ ਵਸਤੂ ਵਿੱਚੋਂ ਲੰਘਦੀਆਂ ਹਨ ਤਾਂ ਉਸ ਦਾ ਕੁਝ ਹਿੱਸਾ ਟੁੱਟ ਜਾਂਦਾ ਹੈ, ਜਿਸ ਕਾਰਨ ਸਮੁੰਦਰ ਦਾ ਰੰਗ ਨੀਲਾ ਦਿਖਾਈ ਦਿੰਦਾ ਹੈ। ਪ੍ਰਕਾਸ਼ ਦੇ ਰੰਗਾਂ ਦੇ ਖਿੰਡਣ ਅਤੇ ਵੰਡਣ ਦੇ ਇਸ ਪ੍ਰਭਾਵ ਨੂੰ ਰਮਨ ਪ੍ਰਭਾਵ (Raman effect) ਕਿਹਾ ਜਾਂਦਾ ਹੈ।