Site icon TheUnmute.com

ਪੰਜਾਬ ‘ਚ 1 ਸਤੰਬਰ ਤੋਂ 30 ਸਤੰਬਰ ਤੱਕ ਮਨਾਇਆ ਜਾਵੇਗਾ ਰਾਸ਼ਟਰੀ ਪੋਸ਼ਣ ਮਹੀਨਾ: ਡਾ.ਬਲਜੀਤ ਕੌਰ

ਅੱਖਾਂ ਦਾਨ

ਚੰਡੀਗੜ੍ਹ 29 ਅਗਸਤ 2022: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਅਤੇ ਔਰਤਾਂ ਦੀ ਭਲਾਈ ਲਈ ਲਗਾਤਾਰ ਕਾਰਜ਼ਸ਼ੀਲ ਹੈ। ਇਸੇ ਲੜੀ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਵਿੱਚ 1 ਸਤੰਬਰ 2022 ਤੋਂ 30 ਸਤੰਬਰ 2022 ਤੱਕ ਰਾਸ਼ਟਰੀ ਪੋਸ਼ਣ ਮਹੀਨਾ (National Nutrition Month) ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਵਲੋਂ ਦਿੱਤੀ ਗਈ ਹੈ |

ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਹ ਪੋਸ਼ਣ ਮਹੀਨਾ ਅਤੇ ਪਖਵਾੜਾ ਹਰ ਸਾਲ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ (MWCD) ਦੁਆਰਾ ਸਾਰੇ ਸਹਿਭਾਗੀ ਮੰਤਰਾਲਿਆਂ/ ਵਿਭਾਗਾਂ ਦੀ ਸ਼ਮੂਲੀਅਤ ਨਾਲ ਮਨਾਇਆ ਜਾਂਦਾ ਹੈ ।

ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੋਸ਼ਣ ਮਹੀਨੇ ਦੌਰਾਨ ਮਹਿਲਾ ਅਤੇ ਉਨ੍ਹਾਂ ਦੀ ਸਿਹਤ, ਬੱਚਾ ਅਤੇ ਸਿੱਖਿਆ-ਪੋਸ਼ਣ ਵੀ ਪੜਾਈ ਵੀ, ਲਿੰਗ ਸੰਵੇਦਨਸ਼ੀਲ ਜਲ ਸੰਭਾਲ ਅਤੇ ਪ੍ਰਬੰਧਕ, ਕਬੀਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਲਈ ਰਵਾਇਤੀ ਖਾਣੇ ਸਬੰਧੀ ਵਿਸ਼ਿਆਂ ਤੇ ਗਤੀਵਿਧੀਆਂ ਕੀਤੀਆ ਜਾਣਗੀਆਂ। ਰਾਸ਼ਟਰੀ ਪੋਸ਼ਣ ਮਹੀਨੇ ਨੂੰ ਸ਼ਾਨਦਾਰ ਸਫਲ ਬਣਾਉਣ ਲਈ ਈ-ਮੇਲ ਆਈ.ਡੀ reshma.nair@gov.in ‘ਤੇ ਆਪਣੇ ਸੁਝਾਅ ਭੇਜ ਸਕਦੇ ਹੋ।

Exit mobile version