National Highway Authority: NHI ਨੇ ਟੋਲ ਦਰਾਂ ‘ਚ ਕੀਤਾ ਵਾਧਾ, ਜਾਣੋ ਕਿੰਨਾ ਹੋਇਆ ਵਾਧਾ

3 ਅਪ੍ਰੈਲ 2025: ਨੈਸ਼ਨਲ ਹਾਈਵੇਅ ਅਥਾਰਟੀ (National Highway Authority) ਨੇ ਟੋਲ ਦਰਾਂ ਵਿੱਚ ਕੀਤਾ ਗਿਆ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ NHI ਸਿਰਫ 5 ਫੀਸਦੀ ਵਾਧਾ ਦਿਖਾਇਆ ਗਿਆ ਹੈ ਪਰ ਰਾਜਪੁਰਾ-ਜ਼ੀਰਕਪੁਰ ਨੈਸ਼ਨਲ ਹਾਈਵੇਅ (national highway) ਅਤੇ ਅਜ਼ੀਜ਼ਪੁਰ ਟੋਲ-ਪਲਾਜ਼ਾ ‘ਤੇ ਚਾਰ ਪਹੀਆ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ, ਵੈਨਾਂ ਆਦਿ ਦੀ ਆਵਾਜਾਈ ਲਈ ਟੋਲ (toll) 60 ਰੁਪਏ ਤੋਂ ਵਧਾ ਕੇ 70 ਰੁਪਏ ਕਰ ਦਿੱਤਾ ਗਿਆ ਹੈ।

ਪਹਿਲਾਂ ਇਹ ਟੋਲ ਇਕ ਤਰਫਾ 40 ਰੁਪਏ ਅਤੇ ਉਸੇ ਦਿਨ ਵਾਪਸੀ ਲਈ 60 ਰੁਪਏ ਸੀ। ਹੁਣ 40 ਰੁਪਏ ਦੀ ਬਜਾਏ 45 ਰੁਪਏ ਅਤੇ 60 ਰੁਪਏ ਦੀ ਬਜਾਏ 70 ਰੁਪਏ ਹੋ ਗਿਆ ਹੈ ਯਾਨੀ 5 ਰੁਪਏ ਤੋਂ ਵਧ ਕੇ 25 ਰੁਪਏ ਹੋ ਗਿਆ ਹੈ।ਇਸੇ ਤਰ੍ਹਾਂ ਸੱਤ ਅਤੇ ਇਸ ਤੋਂ ਵੱਧ ਐਕਸਲਜ਼ ਲਈ 295 ਰੁਪਏ ਅਤੇ ਇੱਕ ਦਿਨ ਵਿੱਚ ਆਉਣ-ਜਾਣ ਲਈ ਟੋਲ 440 ਰੁਪਏ ਹੋ ਗਿਆ ਹੈ। ਟੋਲ ਦਰਾਂ ਵਿੱਚ ਵਾਧੇ ਕਾਰਨ ਵਾਹਨ ਮਾਲਕਾਂ ਨੂੰ ਹਰ ਰੋਜ਼ ਇਸ ਥਾਂ ਤੋਂ ਲੰਘਣ ਲਈ ਭਾਰੀ ਆਰਥਿਕ ਬੋਝ ਝੱਲਣਾ ਪਵੇਗਾ।

ਐਨ.ਐਚ.ਏ. ਟੋਲ (NHI  toll) ਦਰਾਂ ਵਿੱਚ ਵਾਧੇ ਦਾ ਕਾਰਨ ਸੜਕਾਂ ਦੀ ਮੁਰੰਮਤ ਅਤੇ ਸੜਕਾਂ ਦੇ ਬੰਦ ਹੋਣ ਨੂੰ ਦੱਸਿਆ ਗਿਆ ਹੈ। ਜਦੋਂਕਿ ਅਸਲੀਅਤ ਇਹ ਹੈ ਕਿ ਸ਼ੰਭੂ ਬਾਰਡਰ (shambhu border) ਬੰਦ ਹੋਣ ਕਾਰਨ ਅਜ਼ੀਜ਼ਪੁਰ (ajijpur) ਅਤੇ ਦੱਪਰ ਟੋਲ ਪਲਾਜ਼ਿਆਂ ’ਤੇ ਹਮੇਸ਼ਾ ਹੀ ਵਾਹਨਾਂ ਦੀ ਭਾਰੀ ਭੀੜ ਰਹਿੰਦੀ ਹੈ। ਇਸ ਦੇ ਬਾਵਜੂਦ ਟੋਲ (toll rates) ਦਰਾਂ ਵਿੱਚ ਭਾਰੀ ਵਾਧਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ।

Read More: ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਖੜ੍ਹੇ ਰਹੋਗੇ ਰਸਤੇ ‘ਚ

 

Scroll to Top