21 ਫਰਵਰੀ 2025: ਪੰਜਾਬ ਸਰਕਾਰ (Punjab government) ਨੇ ਕਮਿਊਨਿਟੀ ਹੈਲਥ ਸੈਂਟਰਾਂ (ਸੀਐਚਸੀ) ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਰਾਸ਼ਟਰੀ ਸਿਹਤ (National Health Mission) ਮਿਸ਼ਨ 130 ਮਾਹਰ ਡਾਕਟਰਾਂ ਦੀ ਭਰਤੀ ਕਰਨ ਜਾ ਰਿਹਾ ਹੈ। ਇਸ ਵੇਲੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ 72 ਪ੍ਰਤੀਸ਼ਤ ਡਾਕਟਰਾਂ ਦੀ ਘਾਟ ਹੈ। ਇਹ ਗੱਲ ਸਿਹਤ ਅਤੇ ਪਰਿਵਾਰ ਮੰਤਰਾਲੇ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ।
ਇਹ ਭਰਤੀ NHM ਪੰਜਾਬ ਵੱਲੋਂ ਠੇਕੇ ‘ਤੇ ਕੀਤੀ ਜਾ ਰਹੀ ਹੈ, ਜਿਸ ਵਿੱਚ 29 ਗਾਇਨੀਕੋਲੋਜਿਸਟ, 37 ਬਾਲ ਰੋਗ ਵਿਗਿਆਨੀ, 31 ਮੈਡੀਸਨ, 4 ਮਨੋਰੋਗ ਵਿਗਿਆਨ, 14 ਜਨਰਲ ਸਰਜਰੀ ਅਤੇ 15 ਰੇਡੀਓਲੋਜੀ ਮਾਹਿਰ ਸ਼ਾਮਲ ਹਨ। ਇਹ ਸਾਰੇ ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਮਾਨਸਾ, ਸੰਗਰੂਰ, ਮੋਹਾਲੀ ਅਤੇ ਹੋਰ ਜ਼ਿਲ੍ਹਿਆਂ ਦੇ ਸੀਐਚਸੀ ਵਿੱਚ ਤਾਇਨਾਤ ਕੀਤੇ ਜਾਣਗੇ।
ਸੂਬੇ ਵਿੱਚ ਮਾਹਰ ਡਾਕਟਰਾਂ ਦੀ ਵੱਡੀ ਘਾਟ ਹੈ। ਰਾਜ ਵਿੱਚ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ, ਮਾਹਰ ਡਾਕਟਰ ਕੰਮ ਕਰਨ ਲਈ ਤਿਆਰ ਨਹੀਂ ਹਨ, ਜਿਸ ਕਾਰਨ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਡਾਕਟਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿੱਚ, ਸਰਕਾਰ ਨੇ 400 ਅਸਾਮੀਆਂ ਲਈ ਨਿਯਮਤ ਭਰਤੀ ਕੀਤੀ ਸੀ, ਪਰ 30 ਪ੍ਰਤੀਸ਼ਤ ਡਾਕਟਰ (doctors) ਇਸ ਵਿੱਚ ਸ਼ਾਮਲ ਨਹੀਂ ਹੋਏ। ਸਰਕਾਰ ਨੇ ਇੱਕ ਨੋਟਿਸ ਜਾਰੀ ਕਰਕੇ ਇਨ੍ਹਾਂ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਸੀ, ਪਰ ਇਸ ਦੇ ਬਾਵਜੂਦ ਜ਼ਿਆਦਾਤਰ ਡਾਕਟਰ ਜੁਆਇਨਿੰਗ ਲਈ ਨਹੀਂ ਆਏ।
Read More: ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ‘ਚ ਮੋਸ਼ਨਲ ਪੇ ਸਕੇਲ ਸਕੀਮ ਬਹਾਲ, 2500 ਡਾਕਟਰਾਂ ਨੂੰ ਮਿਲੇਗਾ ਲਾਭ