ਚੰਡੀਗੜ੍ਹ, 05 ਜਨਵਰੀ 2026: ਸਿੱਖ ਮਾਰਸ਼ਲ ਆਰਟ ਗੱਤਕਾ ਦੀ ਟ੍ਰੇਨਿੰਗ ਨੂੰ ਮਜ਼ਬੂਤ ਕਰਨ ਅਤੇ ਨੀਤੀ ਪੱਧਰ ‘ਤੇ ਵਿਕਾਸ ਲਈ ਨੈਸ਼ਨਲ ਗਤਕਾ ਟ੍ਰੇਨਿੰਗ ਸੰਮਲੇਨ 2026 ਗੁਰਦੁਆਰਾ ਸਾਹਿਬ, ਸੈਕਟਰ 22-ਡੀ, ਚੰਡੀਗੜ੍ਹ ‘ਚ ਕੀਤਾ ਗਿਆ। ਇਹ ਸੰਮਲੇਨ ਚੰਡੀਗੜ੍ਹ ਗਤਕਾ ਐਸੋਸੀਏਸ਼ਨ (ਰਜਿ.) ਵੱਲੋਂ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ (CGAC) ਦੇ ਸਹਿਯੋਗ ਨਾਲ ਕਰਵਾਇਆ।
ਸੰਮਲੇਨ ‘ਚ 20 ਗੱਤਕਾ ਕੋਚਾਂ, 100 ਖਿਡਾਰੀਆਂ ਅਤੇ 20 ਅਧਿਕਾਰੀਆਂ ਨੇ ਭਾਗ ਲਿਆ, ਜਿਸ ਨਾਲ ਗੱਤਕਾ ਪ੍ਰਤੀ ਵੱਧ ਰਹੀ ਰੁਚੀ ਅਤੇ ਰਾਸ਼ਟਰੀ ਪੱਧਰ ‘ਤੇ ਇਸ ਦੀ ਪੇਸ਼ਾਵਰ ਤਰੱਕੀ ਦੀ ਝਲਕ ਮਿਲੀ। ਅੰਤਰਰਾਸ਼ਟਰੀ ਗੱਤਕਾ ਕੋਚ ਇੰਦਰਜੋਧ ਸਿੰਘ (ਕੈਨੇਡਾ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਭਾਰਤ ‘ਚ ਆਉਣ ਵਾਲੇ ਵੱਡੇ ਗੱਤਕਾ ਇਵੈਂਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸਿਮਰੰਜੀਤ ਸਿੰਘ ਅਤੇ ਉਪ ਪ੍ਰਧਾਨ ਰਾਜਦੀਪ ਸਿੰਘ ਬਾਲੀ ਨੇ ਕਿਹਾ ਕਿ ਇਸ ਸਾਲ CGA ਆਪਣੇ 15 ਸਾਲਾਂ ਦੀ ਸੇਵਾ ਪੂਰੀ ਕਰ ਰਹੀ ਹੈ ਅਤੇ ਇਸ ਮੌਕੇ ‘ਤੇ ਟ੍ਰਾਈਸਿਟੀ ‘ਚ 10 ਤੋਂ ਵੱਧ ਨਵੇਂ ਗਤਕਾ ਟ੍ਰੇਨਿੰਗ ਸੈਂਟਰ ਖੋਲ੍ਹੇ ਜਾਣਗੇ।
ਚੇਅਰਮੈਨ CGA ਅਤੇ ਜਨਰਲ ਸੈਕਟਰੀ CGAC ਸ. ਗੁਰਜੋਤ ਸਿੰਘ ਸਾਹਨੀ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਰ ‘ਚ ਗਤਕਾ ਦੇ ਪ੍ਰਚਾਰ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ‘ਤੇ ਰਮਨਪ੍ਰੀਤ ਸਿੰਘ (ਟਾਂਡਾ), ਮਨਿੰਦਰ ਸਿੰਘ (ਚੰਡੀਗੜ੍ਹ), ਮੰਦੀਪ ਸਿੰਘ ਢੀਂਢਸਾ (ਪ੍ਰਧਾਨ- ਮੀਰੀ ਪੀਰੀ ਸੇਵਾ ਸੋਸਾਇਟੀ, ਗਰਨਾ ਸਾਹਿਬ), ਕਰਨੈਲ ਸਿੰਘ (ਪ੍ਰਿੰਸੀਪਲ-ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ), ਮੰਦੀਪ ਸਿੰਘ (ਡੇਰਾਬੱਸੀ), ਇੰਦਰਜੀਤ ਸਿੰਘ, ਗੁਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ, ਹੁਸਨਪ੍ਰੀਤ ਕੌਰ, ਚਰਨਜੀਤ ਕੌਰ, ਤੇਜਿੰਦਰਪਾਲ ਸਿੰਘ ਤੇਜੀ ਵੀ ਹਾਜ਼ਰ ਰਹੇ। ਸੰਮਲੇਨ ਦਾ ਸਮਾਪਨ ਨੌਜਵਾਨ ਪੀੜ੍ਹੀ ‘ਚ ਗੱਤਕਾ ਦੇ ਪ੍ਰਚਾਰ ਅਤੇ ਸਿੱਖ ਮਾਰਸ਼ਲ ਵਿਰਾਸਤ ਨੂੰ ਸੰਭਾਲਣ ਦੇ ਸਾਂਝੇ ਸੰਕਲਪ ਨਾਲ ਕੀਤਾ।
Read More: ਮੋਹਾਲੀ ‘ਚ 25 ਦਸੰਬਰ ਨੂੰ ਹੋਵੇਗਾ ਜ਼ਿਲ੍ਹਾ ਪੱਧਰੀ ਦੂਜਾ ਗੱਤਕਾ ਟੂਰਨਾਮੈਂਟ




