ਚੰਡੀਗੜ੍ਹ, 24 ਅਗਸਤ, 2023: ਰਾਸ਼ਟਰੀ ਫਿਲਮ ਪੁਰਸਕਾਰ (National Film Awards) ਹਮੇਸ਼ਾ ਹੀ ਭਾਰਤੀ ਕਲਾਕਾਰਾਂ ਲਈ ਖਾਸ ਰਹੇ ਹਨ ਅਤੇ ਅੱਜ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਤੋਂ 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਪੁਰਸਕਾਰਾਂ ਰਾਹੀਂ ਦੇਸ਼ ਭਰ ਦੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ । ਇਸ ਪ੍ਰੋਗਰਾਮ ਵਿੱਚ ਸਰਵੋਤਮ ਅਦਾਕਾਰ ਤੋਂ ਲੈ ਕੇ ਗਾਇਕ ਤੱਕ ਦਾ ਸਨਮਾਨ ਕੀਤਾ ਜਾਂਦਾ ਹੈ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਰਿਆਂ ਦੀਆਂ ਨਜ਼ਰਾਂ ਸਰਵੋਤਮ ਅਦਾਕਾਰ ਅਤੇ ਸਰਵੋਤਮ ਅਦਾਕਾਰਾ ਦੇ ਐਵਾਰਡ ‘ਤੇ ਟਿਕੀਆਂ ਹੋਈਆਂ ਸਨ। ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੇ ਇਸ ਸਾਲ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਅੱਲੂ ਅਰਜੁਨ ਨੇ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ।
ਇਸ ਸਾਲ ‘ਸਰਦਾਰ ਊਧਮ’, ‘ਆਰ ਆਰ ਆਰ’, ‘ਗੰਗੂਬਾਈ ਕਾਠੀਆਵਾੜੀ’ ਅਤੇ ‘ਦਿ ਕਸ਼ਮੀਰ ਫਾਈਲਜ਼’ ਫਿਲਮਾਂ ਦਾ ਜਲਵਾ ਰਾਸ਼ਟਰੀ ਫਿਲਮ ਪੁਰਸਕਾਰਾਂ ‘ਚ ਨਜ਼ਰ ਆਈਆਂ। ਵਿੱਕੀ ਕੌਸ਼ਲ ਸਟਾਰਰ ‘ਸਰਦਾਰ ਊਧਮ’ ਨੇ ਪੰਜ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ‘ਸਰਬੋਤਮ ਹਿੰਦੀ ਫੀਚਰ ਫਿਲਮ’ ਦਾ ਪੁਰਸਕਾਰ ਸੀ। ਫਿਲਮ ਦਾ ਨਿਰਦੇਸ਼ਨ ਸ਼ੂਜੀਤ ਸਰਕਾਰ ਨੇ ਕੀਤਾ ਸੀ। ਇਸ ਤੋਂ ਇਲਾਵਾ ਮਲਿਆਲਮ ਅਦਾਕਾਰ ਜੋਜੂ ਜਾਰਜ ਦਾ ਨਾਂ ਵੀ ਸਾਹਮਣੇ ਆ ਰਿਹਾ ਸੀ। ਪਰ ਸਭ ਨੂੰ ਪਿੱਛੇ ਛੱਡਦੇ ਹੋਏ ਅੱਲੂ ਅਰਜੁਨ ਨੇ ਪੁਸ਼ਪਾ ਲਈ ਸਰਵੋਤਮ ਅਦਾਕਾਰ ਦਾ ਐਵਾਰਡ ਜਿੱਤਿਆ ਹੈ।
69ਵੇਂ ਰਾਸ਼ਟਰੀ ਫਿਲਮ (National Film Awards) ਜੇਤੂਆਂ ਦੀ ਪੂਰੀ ਸੂਚੀ :
ਬੇਸਟ ਹਿੰਦੀ ਫੀਚਰ ਫਿਲਮ – ਸਰਦਾਰ ਊਧਮ ਸਿੰਘ
ਬੇਸਟ ਹਿੰਦੀ ਫੀਚਰ ਫਿਲਮ: ਰੌਕਟਰੀ ਦਿ ਨੰਬੀ ਇਫੈਕਟ (ਆਰ ਮਾਧਵਨ ਲੀਡ ਐਕਟਰ)
ਬੇਸਟ ਅਦਾਕਾਰਾ: ਆਲੀਆ ਭੱਟ/ਕ੍ਰਿਤੀ ਸੈਨਨ
ਬੇਸਟ ਅਦਾਕਾਰ: ਅੱਲੂ ਅਰਜੁਨ (ਪੁਸ਼ਪਾ)
ਬੇਸਟ ਸਹਾਇਕ ਅਦਾਕਾਰਾ: ਪੱਲਵੀ ਜੋਸ਼ੀ (ਕਸ਼ਮੀਰ ਫਾਈਲਜ਼)
ਬੇਸਟ ਸਹਾਇਕ ਅਦਾਕਾਰ: ਪੰਕਜ ਤ੍ਰਿਪਾਠੀ (ਮਿਮੀ)
ਬੇਸਟ ਗੁਜਰਾਤੀ ਫਿਲਮ – ਚੈਲੋ ਸ਼ੋਅ
ਬੇਸਟ ਬਾਲ ਕਲਾਕਾਰ – ਭਾਵਿਨ ਰਬਾਰੀ (ਚੈਲੋ ਸ਼ੋਅ)
ਬੇਸਟ ਕਾਸਟਿਊਮ ਡਿਜ਼ਾਈਨਰ – ਸਰਦਾਰ ਊਧਮ ਸਿੰਘ
ਬੇਸਟ ਕੋਰੀਓਗ੍ਰਾਫੀ: ਆਰ.ਆਰ.ਆਰ
ਬੇਸਟ ਕੰਨੜ ਫਿਲਮ – 777 ਚਾਰਲੀ