ਚੰਡੀਗੜ੍ਹ, 8 ਅਪ੍ਰੈਲ 2024: ਨੈਸ਼ਨਲ ਕਾਨਫਰੰਸ (National Conference) ਅਤੇ ਕਾਂਗਰਸ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਮਿਲ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨਗੇ। ਐਨਸੀ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ । ਉਮਰ ਅਬਦੁੱਲਾ ਨੇ ਕਿਹਾ ਕਿ ਜੰਮੂ ਦੀਆਂ ਦੋ ਅਤੇ ਲੱਦਾਖ ਦੀ ਇਕ ਸੀਟ ‘ਤੇ ਕਾਂਗਰਸ ਦੇ ਉਮੀਦਵਾਰ ਹੋਣਗੇ, ਜਿਨ੍ਹਾਂ ਨੂੰ ਐਨਸੀ ਸਮਰਥਨ ਕਰੇਗੀ। ਇਸ ਦੇ ਨਾਲ ਹੀ ਐਨਸੀ ਕਸ਼ਮੀਰ ਦੀਆਂ ਤਿੰਨ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ, ਜਿਨ੍ਹਾਂ ਨੂੰ ਕਾਂਗਰਸ ਦਾ ਸਮਰਥਨ ਮਿਲੇਗਾ।
ਨੈਸ਼ਨਲ ਕਾਨਫਰੰਸ (National Conference) ਅਤੇ ਕਾਂਗਰਸ ਵਿਰੋਧੀ ਧਿਰ ਇੰਡੀਆ ਅਲਾਇੰਸ ਦੇ ਮੈਂਬਰ ਹਨ। ਕਾਂਗਰਸ ਨੇ ਜੰਮੂ ਸੀਟ ਤੋਂ ਰਮਨ ਭੱਲਾ ਅਤੇ ਊਧਮਪੁਰ ਸੀਟ ਤੋਂ ਚੌਧਰੀ ਲਾਲ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਨੈਸ਼ਨਲ ਕਾਨਫਰੰਸ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ ਹੈ। ਰਮਨ ਭੱਲਾ ਦੀ ਨਾਮਜ਼ਦਗੀ ਵਾਲੇ ਦਿਨ ਫਾਰੂਕ ਅਬਦੁੱਲਾ ਖੁਦ ਨਾਮਜ਼ਦਗੀ ਭਰਨ ਪਹੁੰਚੇ ਸਨ। ਇਸ ਦੇ ਨਾਲ ਹੀ ਫਾਰੂਕ ਨੇ ਜੰਮੂ ਵਿੱਚ ਵੀ ਕਾਂਗਰਸ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈ।