July 7, 2024 8:11 pm
NASA

ਨਾਸਾ ਦਾ ਸਪੇਸ-ਐਕਸ ਕਰੂ-6 ਮਿਸ਼ਨ ਲਾਂਚ, ਫਾਲਕਨ-9 ਰਾਕੇਟ ‘ਚ 4 ਪੁਲਾੜ ਯਾਤਰੀਆਂ ਨੇ ਭਰੀ ਉਡਾਣ

ਚੰਡੀਗੜ੍ਹ 02 ਮਾਰਚ 2023: ਨਾਸਾ (NASA) ਦੇ ਸਪੇਸ-ਐਕਸ ਕਰੂ-6 ਮਿਸ਼ਨ ਦੀ ਲਾਂਚਿੰਗ ਕਰ ਦਿੱਤਾ ਹੈ । ਸਪੇਸ-ਐਕਸ ਫਾਲਕਨ-9 ਰਾਕੇਟ (ਡਰੈਗਨ ਐਂਡੇਵਰ) ਵੀਰਵਾਰ ਦੇਰ ਰਾਤ 1:45 ਵਜੇ (ਭਾਰਤੀ ਸਮੇਂ ਅਨੁਸਾਰ ਵੀਰਵਾਰ ਨੂੰ ਦੁਪਹਿਰ ਕਰੀਬ 12:15 ਵਜੇ) ਅਮਰੀਕਾ ਦੇ ਫਲੋਰੀਡਾ ਵਿੱਚ ਕੈਨੇਡੀ ਸਪੇਸ ਸੈਂਟਰ ਨੰਬਰ 39ਏ ਤੋਂ ਲਾਂਚ ਕੀਤਾ ਗਿਆ ਹੈ |

ਸਪੇਸ-ਐਕਸ ਦਾ ਫਾਲਕਨ-9 ਰਾਕੇਟ ਚਾਰ ਪੁਲਾੜ ਯਾਤਰੀਆਂ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) ਤੱਕ ਪਹੁੰਚਾਏਗਾ। ਐਲੋਨ ਮਸਕ ਦੀ ਸਪੇਸ-ਐਕਸ ਦੀ ਇਹ ਛੇਵੀਂ ਸੰਚਾਲਨ ਚਾਲਕ ਉਡਾਣ ਹੈ। ਇਸ ਵਿੱਚ ਨਾਸਾ ਤੋਂ 2, ਰੂਸ ਤੋਂ 1 ਅਤੇ ਯੂਏਈ ਤੋਂ ਇੱਕ ਪੁਲਾੜ ਯਾਤਰੀ ਸ਼ਾਮਲ ਹੈ।

NASA SpaceX Crew 6 First Arab Astronaut For Long Duration Mission On International Space Station Sultan AlNeyadi Stephen Bowen Warren Hoburg

image: NASA

ਪੁਲਾੜ ਯਾਤਰੀਆਂ ਦਾ ਇਹ ਅਮਲਾ 6 ਮਹੀਨੇ ਤੱਕ ISS ‘ਤੇ ਰਹੇਗਾ। ਇੱਥੇ ਚਾਰ ਪੁਲਾੜ ਯਾਤਰੀ ਦਿਲ ਦੀਆਂ ਮਾਸਪੇਸ਼ੀਆਂ ਦੇ ਟਿਸ਼ੂ ਦੀ ਜਾਂਚ ਕਰਨਗੇ, ਇੱਕ ਬਾਇਓਪ੍ਰਿੰਟਰ ਜੋ ਮਨੁੱਖੀ ਸੈੱਲਾਂ ਅਤੇ ਟਿਸ਼ੂ ਨੂੰ ਮਾਈਕ੍ਰੋਗ੍ਰੈਵਿਟੀ ਵਿੱਚ ਛਾਪਣ ਦੇ ਸਮਰੱਥ ਹੈ। ਇਸ ਦੇ ਨਾਲ ਹੀ ਉਹ ਡਰੱਗ ਮੈਨੂਫੈਕਚਰਿੰਗ ਟੈਕਨਾਲੋਜੀ ‘ਤੇ ਵੀ ਰਿਸਰਚ ਕਰਨਗੇ।