July 2, 2024 6:54 pm
NASA

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਸੰਯੁਕਤ ਮਿਸ਼ਨ ਲਈ NASA ਭਾਰਤੀ ਪੁਲਾੜ ਯਾਤਰੀਆਂ ਨੂੰ ਦੇਵੇਗਾ ਸਿਖਲਾਈ

ਚੰਡੀਗੜ੍ਹ, 25 ਮਈ 2024: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ (NASA) ਛੇਤੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਇਸ ਸਾਲ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਇੱਕ ਸੰਯੁਕਤ ਮਿਸ਼ਨ ਭੇਜਣ ਲਈ ਉੱਨਤ ਸਿਖਲਾਈ ਪ੍ਰਦਾਨ ਕਰੇਗਾ। ਇਹ ਜਾਣਕਾਰੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਦਿੱਤੀ ਹੈ। ਗਾਰਸੇਟੀ ਨੇ ਹਾਲ ਹੀ ਵਿੱਚ ਬੈਂਗਲੁਰੂ ਵਿੱਚ ਕਰਵਾਏ ਅਮਰੀਕਾ-ਭਾਰਤ ਕਮਰਸ਼ੀਅਲ ਸਪੇਸ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਯੋਜਨ US-India Business Council (USIBC) ਅਤੇ US Commercial Service (USCS) ਦੁਆਰਾ ਕੀਤਾ ਗਿਆ ਸੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਗਾਰਸੇਟੀ ਨੇ ਕਿਹਾ ਕਿ ਨਾਸਾ (NASA) ਛੇਤੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਉੱਨਤ ਸਿਖਲਾਈ ਪ੍ਰਦਾਨ ਕਰੇਗਾ। ਇਹ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਕੀਤੇ ਵਾਅਦਿਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਅਸੀਂ ਈਕੋਸਿਸਟਮ, ਧਰਤੀ ਦੀ ਸਤ੍ਹਾ, ਕੁਦਰਤੀ ਖਤਰਿਆਂ, ਸਮੁੰਦਰ ਦੇ ਪੱਧਰ ਦੇ ਵਾਧੇ ਅਤੇ ਕ੍ਰਾਇਓਸਫੀਅਰ ਸਮੇਤ ਸਾਰੇ ਸਰੋਤਾਂ ਦੀ ਨਿਗਰਾਨੀ ਕਰਨ ਲਈ ਇਸਰੋ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਨਿਸਾਰ ਉਪਗ੍ਰਹਿ ਲਾਂਚ ਕਰਾਂਗੇ। ਨਿਸਾਰ ਨਾਸਾ ਅਤੇ ਇਸਰੋ ਵਿਚਕਾਰ ਇੱਕ ਸੰਯੁਕਤ ਧਰਤੀ-ਨਿਰੀਖਣ ਮਿਸ਼ਨ ਹੈ।