July 7, 2024 6:06 pm
ISRO

ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ‘ਚ ਭੇਜਣ ਲਈ ਇਸਰੋ ਦੀ ਮੱਦਦ ਕਰੇਗਾ ਨਾਸਾ

ਚੰਡੀਗੜ੍ਹ, 29 ਨਵੰਬਰ 2023: ਅਮਰੀਕੀ ਪੁਲਾੜ ਏਜੰਸੀ ਨਾਸਾ ਅਗਲੇ ਸਾਲ ਤੱਕ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਲਈ ਇਸਰੋ (ISRO) ਦੀ ਮੱਦਦ ਕਰੇਗੀ। ਭਾਰਤ ਦੌਰੇ ‘ਤੇ ਆਏ ਨਾਸਾ ਦੇ ਮੁਖੀ ਬਿਲ ਨੈਲਸਨ ਨੇ ਇਹ ਐਲਾਨ ਕੀਤਾ ਹੈ । ਬਿਲ ਨੇ ਕਿਹਾ ਕਿ ਨਾਸਾ ਪੁਲਾੜ ਯਾਤਰੀਆਂ ਦੀ ਸਿਖਲਾਈ ਵਿੱਚ ਸਹਿਯੋਗ ਕਰੇਗਾ।

ਹਾਲਾਂਕਿ ਪੁਲਾੜ ਯਾਤਰੀਆਂ ਦੀ ਚੋਣ ਇਸਰੋ ਖੁਦ ਕਰੇਗਾ। ਇਸ ਵਿੱਚ ਨਾਸਾ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਦੋਵੇਂ ਪੁਲਾੜ ਏਜੰਸੀਆਂ ਮਿਸ਼ਨ ਦੇ ਵੇਰਵਿਆਂ ‘ਤੇ ਮਿਲ ਕੇ ਕੰਮ ਕਰ ਰਹੀਆਂ ਹਨ। 1984 ‘ਚ ਰਾਕੇਸ਼ ਸ਼ਰਮਾ ਤੋਂ ਬਾਅਦ ਪਹਿਲੀ ਵਾਰ ਕੋਈ ਭਾਰਤੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਜਾਵੇਗਾ।

ਨਾਸਾ ਮੁਖੀ ਨੇ ਕਿਹਾ ਕਿ ਭਾਰਤ (ISRO) ਅਮਰੀਕਾ ਦਾ ਅਹਿਮ ਭਾਈਵਾਲ ਹੈ। ਇਸਦੇ ਨਾਲ ਹੀ ਪੁਲਾੜ ਵਿੱਚ ਪੁਲਾੜ ਵਿਗਿਆਨ ਨਾਲ ਸਬੰਧਤ ਗਤੀਵਿਧੀਆਂ ਲਈ ਭਾਰਤ ਭਵਿੱਖ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਨੈਲਸਨ ਨੇ ਉਸ ਪਲ ਬਾਰੇ ਵੀ ਦੱਸਿਆ ਜਦੋਂ ਉਸ ਨੇ ਪਹਿਲੀ ਵਾਰ ਪੁਲਾੜ ਤੋਂ ਭਾਰਤ ਨੂੰ ਦੇਖਿਆ ਸੀ।

ਨਾਸਾ ਮੁਖੀ 1986 ਵਿਚ ਕੋਲੰਬੀਆ ਸਪੇਸ ਸ਼ਟਲ ‘ਤੇ ਪੁਲਾੜ ਯਾਤਰਾ ‘ਤੇ ਗਏ ਸਨ। ਬਿੱਲ ਨੇ ਕਿਹਾ- ਮੈਂ ਪਹਿਲੀ ਵਾਰ ਪੁਲਾੜ ਤੋਂ ਭਾਰਤ ਨੂੰ ਦੇਖਿਆ। ਸਭ ਤੋਂ ਪਹਿਲਾਂ ਮੈਂ ਸ਼੍ਰੀਲੰਕਾ ਵੇਖਿਆ । ਫਿਰ ਮੈਂ ਥੋੜਾ ਜਿਹਾ ਉੱਪਰ ਸਾਰਾ ਭਾਰਤ ਵੇਖਿਆ । ਹਿਮਾਲਿਆ ਦੇਸ਼ ਦੇ ਸਿਖਰ ‘ਤੇ ਸੀ। ਸਾਰਾ ਨਜ਼ਾਰਾ ਸਵਰਗ ਵਰਗਾ ਸੀ।

ਚੰਦਰਯਾਨ-3 ‘ਤੇ ਗੱਲ ਕਰਦੇ ਹੋਏ ਬਿਲ ਨੈਲਸਨ ਨੇ ਕਿਹਾ- ਅਮਰੀਕਾ ਅਗਲੇ ਸਾਲ ਚੰਦਰਮਾ ਦੇ ਦੱਖਣੀ ਧਰੁਵ ‘ਤੇ ਕਈ ਨਿੱਜੀ ਲੈਂਡਰ ਲਾਂਚ ਕਰਨ ਜਾ ਰਿਹਾ ਹੈ। ਪਰ ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਸੀ। ਇਸ ਲਈ ਉਹ ਵਧਾਈ ਦਾ ਹੱਕਦਾਰ ਹੈ।