July 7, 2024 5:06 pm
Rakesh Sharma

ਨਾਸਾ ਮੁਖੀ ਦੀ 32 ਸਾਲ ਬਾਅਦ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 30 ਨਵੰਬਰ 2023: ਅਮਰੀਕੀ ਪੁਲਾੜ ਏਜੰਸੀ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (NASA) ਦੇ ਮੁਖੀ ਬਿਲ ਨੈਲਸਨ ਨੇ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ (Rakesh Sharma) ਨਾਲ ਬੁੱਧਵਾਰ 29 ਨਵੰਬਰ ਨੂੰ ਬੰਗਲੁਰੂ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਹੈੱਡਕੁਆਰਟਰ ਵਿੱਚ ਮੁਲਾਕਾਤ ਕੀਤੀ।

ਬਿਲ ਨੈਲਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਰਾਕੇਸ਼ ਸ਼ਰਮਾ ਨਾਲ ਆਪਣੀ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਕੈਪਸ਼ਨ ‘ਚ ਉਨ੍ਹਾਂ ਲਿਖਿਆ ਕਿ ਰਾਕੇਸ਼ ਸ਼ਰਮਾ (Rakesh Sharma) ਅਤੇ ਵਿਦਿਆਰਥੀਆਂ ਨਾਲ ਗੱਲ ਕਰਨਾ ਮਾਣ ਵਾਲੀ ਗੱਲ ਸੀ। ਰਾਕੇਸ਼ ਸ਼ਰਮਾ ਦੀ ਕਹਾਣੀ ਨਾਲ ਪੂਰਾ ਕਮਰਾ ਰੌਸ਼ਨ ਹੋ ਗਿਆ। ਉਨ੍ਹਾਂ ਕਿਹਾ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਵਿਗਿਆਨੀਆਂ ਦੀ ਨਵੀਂ ਪੀੜ੍ਹੀ ਨੂੰ ਸਖ਼ਤ ਮਿਹਨਤ ਕਰਨ, ਵੱਡੇ ਸੁਪਨੇ ਲੈਣ ਅਤੇ ਸਿਤਾਰਿਆਂ ਤੱਕ ਪਹੁੰਚਣ ।

Image

ਬਿਲ ਨੈਲਸਨ 27 ਨਵੰਬਰ ਤੋਂ ਇੱਕ ਹਫ਼ਤੇ ਦੇ ਭਾਰਤ ਦੌਰੇ ‘ਤੇ ਹਨ। ਮੰਗਲਵਾਰ (28 ਨਵੰਬਰ) ਨੂੰ ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਮੈਂ ਆਪਣੇ ਪੁਰਾਣੇ ਦੋਸਤ ਰਾਕੇਸ਼ ਨੂੰ ਮਿਲਣ ਲਈ ਉਤਸ਼ਾਹਿਤ ਹਾਂ। ਮੈਂ ਉਸ ਨੂੰ 1991 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਮਿਲਿਆ ਸੀ। ਉਦੋਂ ਸਾਡੀ ਦੋਵਾਂ ਦੀ ਚੰਗੀ ਗੱਲਬਾਤ ਹੋਈ ਸੀ। ਮੈਂ ਉਸ ਨਾਲ ਕਈ ਵਾਰ ਫ਼ੋਨ ‘ਤੇ ਵੀ ਗੱਲ ਕੀਤੀ ਹੈ।