ਬਟਾਲਾ, 05 ਅਪ੍ਰੈਲ 2023: ਅੱਜ ਬਟਾਲਾ ਵਿਖੇ ਨਵ-ਨਿਯੁਕਤ ਇੰਪਰੂਵਮੈਂਟ ਟਰੱਸਟ (Batala Improvement Trust) ਦੇ ਚੇਅਰਮੈਨ ਨਰੇਸ਼ ਗੋਇਲ ਨੇ ਰਸਮੀ ‘ਤੇ ਅਹੁਦਾ ਸੰਭਾਲਿਆ ਹੈ, ਉਥੇ ਹੀ ਇਸ ਮੌਕੇ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸ਼ੀ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਅਤੇ ਹੋਰਨਾਂ ‘ਆਪ’ ਨੇਤਾ ਵਿਸ਼ੇਸ ਤੌਰ ‘ਤੇ ਪਹੁੰਚੇ |
ਉਥੇ ਹੀ ਇਹਨਾਂ ਲੀਡਰਾਂ ਦਾ ਕਹਿਣਾ ਸੀ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਆਮ ਆਦਮੀ ਅਤੇ ਵਰਕਰਾਂ ਨੂੰ ਸਰਕਾਰ ਨੇ ਅੱਗੇ ਆਉਣ ਦਾ ਮੌਕਾ ਦਿੱਤਾ ਹੈ, ਜਦਕਿ ਪਿਛਲੀਆਂ ਸਰਕਾਰਾਂ ‘ਚ ਵਰਕਰ ਨੂੰ ਪਿੱਛੇ ਹੀ ਰੱਖਿਆ ਜਾਂਦਾ ਸੀ ਅਤੇ ਉਹਨਾਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ | ਇਸ ਦੇ ਨਾਲ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਵੇਰੇ ਇਹ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਨੌਜਵਾਨਾਂ ਕੋਲੋਂ ਸੁਝਾਅ ਲੈ ਕੇ ਪੰਜਾਬ ਸਰਕਾਰ ਕੰਮ ਕਰੇਗੀ |
ਇਸ ਫੈਸਲੇ ਅਤੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੌਜਵਾਨ ਲੀਡਰਾਂ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸ਼ੀ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਇਸ ਐਲਾਨ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਨਾਲ ਪੰਜਾਬ ਦੀ ਨੌਜਵਾਨੀ ਨੂੰ ਇਕ ਨਵੀ ਉਮੀਦ ਮਿਲੇਗੀ, ਜਦਕਿ ਪਿਛਲੇ ਸਮੇਂ ‘ਚ ਹਮੇਸ਼ਾ ਹੀ ਨੌਜਵਾਨ ਨੂੰ ਦਰਕਿਨਾਰ ਕੀਤਾ ਗਿਆ ਸੀ ਅਤੇ ਜਦਕਿ ਭਗਵੰਤ ਮਾਨ ਦੀ ਜੋ ਨਵੇਂ ਬਦਲਾਅ ਅਤੇ ਰੰਗਲੇ ਪੰਜਾਬ ਦਾ ਸੁਪਨਾ ਹੈ ਉਸ ‘ਚ ਇਹ ਨੌਜਵਾਨਾਂ ਦੀ ਸੋਚ ਇਕ ਅਹਿਮ ਹਿੱਸਾ ਹੋਣਗੇ |