Site icon TheUnmute.com

ਨਾਂਦੇੜ ਹਸਤਪਾਲ ਮੌਤ ਮਾਮਲਾ: ਪੁਲਿਸ ਵੱਲੋਂ ਡੀਨ ਤੇ ਇੱਕ ਹੋਰ ਡਾਕਟਰ ਖ਼ਿਲਾਫ਼ FIR ਦਰਜ

Nanded hospital

ਚੰਡੀਗੜ੍ਹ, 05 ਅਕਤੂਬਰ 2023: ਨਾਂਦੇੜ ਦੇ ਸਰਕਾਰੀ ਹਸਪਤਾਲ (Nanded hospital) ਵਿੱਚ ਮਰੀਜ਼ਾਂ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਨਾਂਦੇੜ ਦਿਹਾਤੀ ਪੁਲਿਸ ਨੇ ਨਾਂਦੇੜ ਦੇ ਸਰਕਾਰੀ ਹਸਪਤਾਲ ਦੇ ਡੀਨ ਡਾਕਟਰ ਵਾਕੋਡੇ ਅਤੇ ਇਕ ਹੋਰ ਡਾਕਟਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ | ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਹੈ । ਇਸ ਮਾਮਲੇ ਵਿੱਚ ਇਹ ਐਫਆਈਆਰ ਇੱਕ ਮ੍ਰਿਤਕ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਉੱਤੇ ਦਰਜ ਕੀਤੀ ਗਈ ਹੈ।

ਦੋਸ਼ ਹੈ ਕਿ ਡੀਨ ਅਤੇ ਬਾਲ ਰੋਗ ਮਾਹਰ ਦੀ ਲਾਪਰਵਾਹੀ ਕਾਰਨ ਹਸਪਤਾਲ ‘ਚ ਉਸ ਦੀ ਬੇਟੀ ਅਤੇ ਉਸ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਜਦੋਂ ਉਹ ਬਾਹਰੋਂ ਦਵਾਈਆਂ ਖਰੀਦ ਕੇ ਉਡੀਕਦਾ ਰਿਹਾ ਤਾਂ ਉਥੇ ਕੋਈ ਡਾਕਟਰ ਮੌਜੂਦ ਨਹੀਂ ਸੀ। ਜਦੋਂ ਉਹ ਡੀਨ ਕੋਲ ਗਿਆ ਤਾਂ ਉਸ ਨੇ ਵੀ ਉਸ ਵਾਪਸ ਭੇਜ ਦਿੱਤਾ ।

ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਦੋ ਹਸਪਤਾਲਾਂ ਦੀ ਖ਼ਰਾਬ ਹਾਲਤ ਦਾ ਖ਼ੁਦ ਨੋਟਿਸ ਲਿਆ ਹੈ। ਇਸ ਵਿੱਚ ਨਾਂਦੇੜ ਦਾ ਹਸਪਤਾਲ (Nanded hospital) ਵੀ ਸ਼ਾਮਲ ਹੈ, ਜਿੱਥੇ 72 ਘੰਟਿਆਂ ਵਿੱਚ 16 ਬੱਚਿਆਂ ਸਮੇਤ 31 ਜਣਿਆਂ ਦੀ ਮੌਤ ਹੋ ਗਈ। ਚੀਫ਼ ਜਸਟਿਸ ਡੀਕੇ ਉਪਾਧਿਆਏ ਅਤੇ ਜਸਟਿਸ ਆਰਿਫ਼ ਡਾਕਟਰ ਦੀ ਡਿਵੀਜ਼ਨ ਬੈਂਚ ਨੇ ਰਾਜ ਸਰਕਾਰ ਨੂੰ ਸਿਹਤ ਲਈ ਬਜਟ ਅਲਾਟਮੈਂਟ ਦੇ ਵੇਰਵੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੰਬੇ ਹਾਈਕੋਰਟ ਨੇ ਨਾਂਦੇੜ ਮਾਮਲੇ ‘ਚ ਸੁਮੋਟੋ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਨਾਂਦੇੜ ਦੇ ਸਰਕਾਰੀ ਹਸਪਤਾਲ ‘ਚ ਹੋ ਰਹੀ ਮੌਤ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ‘ਤੇ ਤੁਰੰਤ ਸੁਣਵਾਈ ਕੀਤੀ ਜਾਵੇਗੀ।

Exit mobile version