Amritsar

ਅੰਮ੍ਰਿਤਸਰ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਅਣਪਛਾਤੇ ਨੌਜਵਾਨਾਂ ਵਲੋਂ ਗਲੀ ‘ਚ ਪਥਰਾਵ ਤੇ ਘਰ ਦਾ ਤੋੜਿਆ ਸਮਾਨ

ਚੰਡੀਗੜ੍ਹ, 27 ਮਈ 2023 (ਮੁਕੇਸ਼ ਮਹਿਰਾ): ਪੰਜਾਬ ਵਿੱਚ ਦਿਨ ਪ੍ਰਤੀ ਦਿਨ ਗੁੰਡਾਗਰਦੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਪੰਜਾਬ ਸਰਕਾਰ ਜਾਂ ਕਾਨੂੰਨ ਦਾ ਡਰ ਖ਼ੌਫ਼ ਨਜ਼ਰ ਨਹੀਂ ਆ ਰਿਹਾ | ਆਏ ਦਿਨ ਹੀ ਗੁੰਡਾਗਰਦੀ ਦੀਆਂ ਨਿੱਤ ਨਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ | ਤਾਜ਼ਾ ਮਾਮਲਾ ਅੰਮ੍ਰਿਤਸਰ (Amritsar) ਦੇ ਪ੍ਰੀਤ ਨਗਰ ਇਲਾਕੇ ਤੋਂ ਸਾਹਮਣੇ ਆਇਆ, ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ | 10-12 ਅਣਪਛਾਤੇ ਨੌਜਵਾਨ ਅੰਮ੍ਰਿਤਸਰ ਦੇ ਪ੍ਰੀਤ ਨਗਰ ਇਲਾਕੇ ਵਿਚ ਸ਼ਰੇਆਮ ਗੁੰਡਾਗਰਦੀ ਕਰਦੇ ਦਿਖਾਈ ਦਿੱਤੇ |

ਜਿਸ ਦੀ ਵੀਡੀਓ ਵੀ ਕਿਸੇ ਵਿਅਕਤੀ ਵੱਲੋਂ ਬਣਾ ਦਿੱਤੀ ਗਈ ਤਸਵੀਰਾਂ ਵਿਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਨੌਜਵਾਨ ਇਕ ਗਲੀ ਵਿੱਚ ਪਥਰਾਅ ਕਰ ਰਹੇ ਹਨ ਅਤੇ ਹੁੱਲੜਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਸੁਮਨ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸਦੇ ਲੜਕੇ ਦੀ ਵਿਨੋਦ ਨਾਮਕ ਨੌਜਵਾਨ ਨਾਲ ਵਾਲੀਬਾਲ ਖੇਡ ਦੇ ਸਮੇਂ ਝਗੜਾ ਹੋਇਆ ਸੀ | ਇਸ ਤੋਂ ਬਾਅਦ ਉਸ ਦਾ ਲੜਕਾ ਡਰ ਕੇ ਘਰ ਹੀ ਨਹੀਂ ਆਇਆ ਦੂਜੇ ਪਾਸੇ ਅੱਜ ਦੇਰ ਰਾਤ ਕੁਝ ਸ਼ਰਾਰਤੀ ਨੌਜਵਾਨ ਉਹਨਾਂ ਦੀ ਗਲੀ ‘ਚ ਪਹੁੰਚੇ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ | ਉਨ੍ਹਾਂ ਕਿਹਾ ਕਿ ਉਕਤ ਨੌਜਵਾਨਾਂ ਵੱਲੋਂ ਉਹਨਾਂ ਦੇ ਘਰ ਦੇ ਲੱਗੇ ਦਰਵਾਜ਼ੇ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ | ਨੌਜਵਾਨਾਂ ਵੱਲੋਂ ਕੀਤੀ ਗਈ ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਪੁਕਾਰ ਲਗਾਈ ਹੈ |

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਨਵਤੇਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪ੍ਰੀਤ ਨਗਰ ਇਲਾਕੇ ਵਿੱਚ ਕੁਝ ਨੌਜਵਾਨ ਵੱਲੋ ਗਲੀ ਵਿਚ ਪਥਰਾਵ ਕੀਤਾ ਜਾ ਰਿਹਾ ਤੇ ਹੁੱਲੜਬਾਜੀ ਕੀਤੀ ਜਾ ਰਹੀ ਹੈ | ਮੌਕੇ ‘ਤੇ ਪੁਲਿਸ ਪਾਰਟੀ ਪਹੁੰਚੀ ਅਤੇ ਜਿਸ ਤੋਂ ਬਾਅਦ ਸੁਮਨ ਨਾਮਕ ਔਰਤ ਦੇ ਬਿਆਨ ਕਲਮਬੱਧ ਕੀਤੇ ਗਏ ਹਨ ਓਹਨਾ ਨੇ ਦੱਸਿਆ ਕਿ ਗਲੀ ਵਿੱਚ ਖਿੱਲਰਿਆ ਸਮਾਨ ਵੀ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ ਹੁਣ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ |

Scroll to Top