ਚੰਡੀਗੜ੍ਹ 03 ਜਨਵਰੀ 2023: ਪੰਜਾਬੀ ਗਾਇਕ ਨਛੱਤਰ ਗਿੱਲ ਲਈ ਸਾਲ 2022 ਬਹੁਤ ਹੀ ਮਦਭਾਗੀ ਰਿਹਾ। ਉਨ੍ਹਾਂ ਨੇ ਪਿਛਲੇ ਸਾਲ ਆਪਣੀ ਪਤਨੀ ਦਲਵਿੰਦਰ ਕੌਰ ਨੂੰ ਹਮੇਸ਼ਾ-ਹਮੇਸ਼ਾ ਲਈ ਇਸ ਦੁਨੀਆਂ ਤੋਂ ਗੁਆ ਲਿਆ। ਹੌਲੀ-ਹੌਲੀ ਪਰਿਵਾਰ ਇਸ ਸਦਮੇ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਪ੍ਰਸ਼ੰਸ਼ਕਾਂ ਨਾਲ ਖਾਸ ਖੁਸ਼ਖਬਰੀ ਸਾਂਝੀ ਕੀਤੀ ਹੈ।
ਦੇਖੋ ਪੋਸਟ:
ਪੋਸਟ ਸਾਂਝੀ ਕਰਦੇ ਹੋਏ ਨਛੱਤਰ ਗਿੱਲ ਨੇ ਲਿਖਿਆ, “ਸਤਿ ਸ੍ਰੀ ਅਕਾਲ ਜੀ..ਸਾਲ 2022 ਬਹੁਤ ਸਾਰੀਆਂ ਚੰਗੀਆਂ ਮਾੜੀਆਂ ਯਾਦਾਂ ਛੱਡ ਕੇ ਗਿਆ.ਵਾਹਿਗੁਰੂ ਜੀ ਅੱਗੇ ਅਰਦਾਸ ਕਿ 2023 ‘ਚ’ ਸਭ ਖੁਸ਼ ਰਹਿਣ ਤੇ ਤਰੱਕੀਆਂ ਕਰਨ…ਏਸੇ ਆਸ ਨਾਲ ਦੁਬਾਰਾ ਤੋਂ ਕੁਛ ਨਵੇਂ ਗਾਣੇ ਬਣਾ ਰਿਹਾਂ..ਉਮੀਦ ਹੈ ਪਸੰਦ ਆਉਣਗੇ..”