Nabha

ਨਾਭਾ ਪੁਲਿਸ ਵਲੋਂ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਤਿੰਨ ਔਰਤਾਂ ਸਮੇਤ ਪੰਜ ਗ੍ਰਿਫਤਾਰ

ਨਾਭਾ 16 ਜਨਵਰੀ 2023 : ਨਾਭਾ (Nabha) ਅਧੀਨ ਪੈਂਦੇ ਅਲਹੌਰਾਂ ਕਲਾ ਦੇ ਢਿੱਲੋਂ ਕਲੋਨੀ ਵਿਖੇ ਪੁਲਿਸ ਨੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਗਿਰੋਹ ਵਿਚ 3 ਔਰਤਾਂ ਅਤੇ 2 ਵਿਅਕਤੀ ਸ਼ਾਮਲ ਹਨ ਜੋ ਕਿਰਾਏ ਤੇ ਮਕਾਨ ਲੈ ਕੇ ਜਿਸਮ-ਫਰੋਸ਼ੀ ਦਾ ਧੰਦਾ ਕਰਦੇ ਸਨ ਅਤੇ ਜੋ ਵਿਅਕਤੀ ਉੱਥੇ ਆਉਂਦਾ ਸੀ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਕੁੱਟਮਾਰ ਕਰਦੇ ਸਨ ਅਤੇ ਵੀਡੀਓ ਵਾਇਰਲ ਦੀ ਗੱਲ ਕਰਕੇ ਉਸ ਤੋਂ ਮੋਟੇ ਪੈਸੇ ਵਸੂਲਦੇ ਸਨ।

ਇਹ ਪੈਸੇ ਗੂਗਲ-ਪੈ ਦੇ ਜ਼ਰੀਏ ਆਪਣੇ ਖਾਤਿਆਂ ਵਿੱਚ ਪਾਉਂਦੇ ਸਨ, ਇਸ ਜਿਸਮਫਰੋਸ਼ੀ ਅਤੇ ਨਾਲ ਹੀ ਵੀਡੀਓ ਬਣਾ ਕੇ ਬਲੈਕਮੇਲਿੰਗ ਦੇ ਧੰਦੇ ਦੇ ਨਾਲ ਹੀ ਇਨ੍ਹਾਂ ਪਾਸੋਂ 10 ਜਾਲੀ ਅਧਾਰ ਕਾਰਡ, 2 ਜਾਲੀ ਪਾਸਪੋਰਟ, 2 ਲੰਬੜਦਾਰੀ ਦੇ ਕਾਰਡ, 2 ਮੋਟਰ ਸਾਈਕਲ ਤੇ 2 ਐਕਟਿਵਾ ਬਰਾਮਦ ਕਰਕੇ ਇਹਨਾਂ 3 ਔਰਤਾਂ ਅਤੇ 2 ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ | ਇਹ ਜਾਣਕਾਰੀ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧ ਵਿੱਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਮੌਕੇ ਨਾਭਾ (Nabha) ਦੇ ਡੀਐਸਪੀ ਦਵਿੰਦਰ ਅੱਤਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਇਹ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਜਿਸਮ ਫਰੋਸ਼ੀ ਦੇ ਧੰਦੇ ਦੇ ਨਾਲ-ਨਾਲ ਵੀਡੀਓ ਬਣਾ ਕੇ ਵਿਅਕਤੀਆਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ, ਜੋ ਓਥੇ ਆਉਂਦੇ ਸਨ |

ਉਨ੍ਹਾਂ ਦੱਸਿਆ ਇਸ ਗਿਰੋਹ ਵਲੋਂ ਉਨ੍ਹਾਂ ਦੀ ਵੀਡੀਓ ਬਣਾ ਲਈ ਜਾਂਦੀ ਸੀ ਅਤੇ ਉਨ੍ਹਾਂ ਦੀ ਕੁੱਟ ਮਾਰ ਕਰਕੇ ਉਨ੍ਹਾਂ ਤੋਂ ਮੋਟੇ ਪੈਸੇ ਵਸੂਲੇ ਜਾਂਦੇ ਸਨ। ਇਹ ਪੈਸੇ ਗੂਗਲ-ਪੈ ਦੇ ਜ਼ਰੀਏ ਆਪਣੇ ਖਾਤਿਆਂ ਵਿੱਚ ਪਾਉਂਦੇ ਸਨ | ਡੀਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਨਾਭਾ ਸਦਰ ਦੇ ਇੰਚਾਰਜ ਗੁਰਪ੍ਰੀਤ ਭਿੰਡਰ ਅਤੇ ਉਨ੍ਹਾਂ ਦੀ ਟੀਮ ਨੂੰ ਜਦੋਂ ਇਸ ਸਬੰਧੀ ਪਤਾ ਚੱਲਾ ਤਾਂ ਪੁਲਿਸ ਨੇ 3 ਔਰਤਾਂ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੈਸੇ ਬਰਾਮਦ ਦੇ ਨਾਲ ਨਾਲ ਇਨ੍ਹਾਂ ਪਾਸੋਂ 10 ਜਾਲੀ ਅਧਾਰ ਕਾਰਡ, 2 ਜਾਲੀ ਪਾਸਪੋਰਟ, 2 ਲੰਬੜਦਾਰੀ ਦੇ ਕਾਰਡ, 2 ਮੋਟਰ ਸਾਈਕਲ ਤੇ 2 ਐਕਟਿਵਾ ਬਰਾਮਦ ਕੀਤੀਆਂ ਗਈਆਂ ਹਨ।

ਇਸ ਸਾਰੇ ਹੀ ਗਿਰੋਹ ਦਾ ਮੁੱਖ ਸਾਜ਼ਿਸ਼ਕਰਤਾ ਰਣਬੀਰ ਸਿੰਘ ਉਰਫ ਰਾਣਾ ਹੈ | ਜਿਸ ਦੇ ਨਾਲ ਹਰਵਿੰਦਰ ਸਿੰਘ ਉਰਫ ਬਿੰਦੂ, ਗੁਰਪ੍ਰੀਤ ਕੌਰ ਉਰਫ ਖੁਸ਼ੀ, ਗਗਨਦੀਪ ਕੌਰ, ਅਤੇ ਸੀਮਾ ਰਾਣੀ ਸ਼ਾਮਲ ਹਨ। ਸਾਜ਼ਿਸ਼ਕਰਤਾ ਰਣਬੀਰ ਸਿੰਘ ਉਰਫ ਰਾਣਾ ਦੇ ਕੋਠੀ ਦੇ ਵਿੱਚ ਇਹ ਸਾਰਾ ਧੰਦਾ ਚਲਦਾ ਸੀ। ਇਨ੍ਹਾਂ 5 ਵਿਅਕਤੀਆਂ ਦੇ ਖਿਲਾਫ ਆਈਪੀਸੀ ਦੀ ਧਾਰਾ 384, 342, 420, 467, 468, 471, 120-ਬੀ ਦੇ ਦੇ ਤਹਿਤ ਨਾਭਾ ਸਦਰ ਪੁਲਿਸ ਵਿਚ ਕੇਸ ਦਰਜ ਕੀਤਾ ਹੈ । ਅਸੀਂ ਇਹ ਵੀ ਪਤਾ ਲਗਾ ਰਹੇ ਹਾਂ ਕਿ ਇਨ੍ਹਾਂ ਨੇ ਨਕਲੀ ਅਧਾਰ ਕਾਰਡ ਅਤੇ ਪਾਸਪੋਰਟ ਕਿੱਥੋਂ ਬਣਵਾਉਂਦੇ ਸਨ। ਅਸੀਂ ਇਨ੍ਹਾਂ ਦੇ ਖਾਤਿਆਂ ਦੀ ਵੀ ਜਾਂਚ ਕਰ ਰਹੀ ਹਾਂ।

ਮੁੱਖ ਸਾਜ਼ਿਸ਼ਕਰਤਾ ਰਣਬੀਰ ਸਿੰਘ ਉਰਫ ਰਾਣਾ ਨੇ ਕਿਹਾ ਕਿ ਇਹ ਧੰਦਾ ਅਸੀਂ ਪਿਛਲੇ ਚਾਰ ਮਹੀਨੇ ਤੋਂ ਕਰ ਰਹੇ ਸੀ। ਅਸੀਂ ਪੰਜ ਛੇ ਵਿਅਕਤੀਆਂ ਨੂੰ ਇਸ ਜਾਲ ਵਿਚ ਫਸਾ ਕੇ ਉਨ੍ਹਾਂ ਤੋਂ ਪੈਸੇ 40-50 ਹਜ਼ਾਰ ਰੁਪਏ ਵਸੂਲਦੇ ਸੀ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਘਰ ਵਿੱਚ ਹੀ ਚੱਲਦਾ ਸੀ। ਇੱਕ ਦਿਨ ਵਿੱਚ 7-8 ਵਿਅਕਤੀ ਆਉਂਦੇ ਸਨ।

Scroll to Top