Sonipat

ਸੋਨੀਪਤ ‘ਚ ਬਿਜਲੀ ਮੁਲਜ਼ਮਾਂ ਨੇ ਜੱਜ ਦੇ ਘਰ ਦਾ ਕੱਟਿਆ ਬਿਜਲੀ ਕੁਨੈਕਸ਼ਨ, ਜੱਜ ਨੇ ਨਿਗਮ ਖ਼ਿਲਾਫ ਦਿੱਤਾ ਸੀ ਫੈਸਲਾ

ਚੰਡੀਗੜ੍ਹ, 23 ਅਗਸਤ 2024: ਹਰਿਆਣਾ ਦੇ ਸੋਨੀਪਤ (Sonipat) ‘ਚ ਬਿਜਲੀ ਨਿਗਮ ਦੇ ਮੁਲਜ਼ਮਾਂ ਨੇ ਸਬ-ਡਿਵੀਜ਼ਨਲ ਜੂਨੀਅਰ ਮੈਜਿਸਟਰੇਟ (SDJM) ਦੇ ਖਰਖੌਦਾ ਵਿਖੇ ਘਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ । ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਜੱਜ ਨੇ ਇਕ ਕੰਪਨੀ ਦੇ ਮਾਮਲੇ ‘ਚ ਬਿਜਲੀ ਨਿਗਮ ਦੇ ਖ਼ਿਲਾਫ ਫੈਸਲਾ ਸੁਣਾਇਆ ਸੀ। ਜਿਸ ਤੋਂ ਬਾਅਦ ਬਿਜਲੀ ਨਿਗਮ ਦੇ ਦਫ਼ਤਰ ਨੂੰ ਵੀ ਸੀਲ ਕਰ ਦਿੱਤਾ ਗਿਆ | ਇਸਤੋਂ ਬਾਅਦ ਜੱਜ ਦੇ ਘਰ ਦੀ ਬਿਜਲੀ ਕੱਟ ਦਿੱਤੀ |

ਜਾਣਕਾਰੀ ਮੁਤਾਬਕ ਜਦੋਂ ਜੱਜ ਦੇ ਚਪੜਾਸੀ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਉਪਰੋਂ ਹੁਕਮ ਆਏ ਹਨ। ਪੁਲਿਸ ਨੇ ਚਪੜਾਸੀ ਦੀ ਸ਼ਿਕਾਇਤ ’ਤੇ ਬਿਜਲੀ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬਿਜਲੀ ਨਿਗਮ ਦੇ ਅਧਿਕਾਰੀ ਹੁਣ ਸਪਸ਼ਟੀਕਰਨ ਦੇ ਰਹੇ ਹਨ ਕਿ ਲਾਈਨ ਚੈੱਕ ਕਰਦੇ ਸਮੇਂ ਜੱਜ ਦੇ ਘਰ ਦੀ ਬਿਜਲੀ ਗਲਤੀ ਨਾਲ ਕੱਟੀ ਗਈ ਸੀ।

ਦੂਜੇ ਪਾਸੇ ਖਰਖੌਦਾ ਬਿਜਲੀ ਨਿਗਮ ਦੇ ਐਸਡੀਓ ਰਵੀ ਕੁਮਾਰ ਨੇ ਦੱਸਿਆ ਕਿ ਬਿਜਲੀ ਕਰਮਚਾਰੀ ਲਾਈਨ ਦੀ ਜਾਂਚ ਕਰ ਰਹੇ ਸਨ। ਜੱਜ ਦੀ ਰਿਹਾਇਸ਼ ਨੂੰ ਜਾਣ ਵਾਲੀ ਲਾਈਨ ਗਲਤੀ ਨਾਲ ਕੱਟ ਦਿੱਤੀ ਗਈ ਸੀ। ਇਸ ਦਾ ਪਤਾ ਲੱਗਦਿਆਂ ਹੀ 5 ਮਿੰਟ ਦੇ ਅੰਦਰ ਲਾਈਨ ਨੂੰ ਦੁਬਾਰਾ ਜੋੜ ਕੇ ਜੱਜ ਦੀ ਰਿਹਾਇਸ਼ ਨੂੰ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ।

Scroll to Top