ਫਾਜ਼ਿਲਕਾ, 20 ਅਗਸਤ 2024: ਫਾਜ਼ਿਲਕਾ (Fazilka) ਦੀ ਭੈਰੋਂ ਬਸਤੀ ‘ਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦੀ ਜਾਨ ਲੈ ਲਈ | ਦੱਸੀਆਂ ਜਾ ਰਿਹਾ ਹੈ ਕਿ ਦੋਵੇਂ ਭਰਾ ਇੱਕ ਹੀ ਕੁੜੀ ਦੇ ਸੰਪਰਕ ‘ਚ ਸਨ | ਪਰ ਜਦੋਂ ਵੱਡੇ ਭਰਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ ‘ਚ ਆ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਲੜਾਈ ਦੌਰਾਨ ਛੋਟੇ ਭਰਾ ਨੇ ਇੱਟ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਵੱਡੇ ਭਰਾ ਦੀ ਮੌਤ ਹੋ ਗਈ |
ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੀ ਭੈਣ ਕੋਮਲ ਨੇ ਦੱਸਿਆ ਕਿ ਇਕ ਲੜਕੀ ਦੋਵਾਂ ਭਰਾਵਾਂ ਦੇ ਸੰਪਰਕ ‘ਚ ਸੀ ਅਤੇ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ‘ਚ ਲੜਾਈ ਹੋ ਗਈ ਸ਼ਰਾਬ ਦੇ ਨਸ਼ੇ ‘ਚ ਲੜਕੀ ਕਾਰਨ ਇਹ ਮਾਮਲਾ ਖੂਨੀ ਟਕਰਾਅ ‘ਚ ਬਦਲ ਗਿਆ।
ਬੀਤੀ ਰਾਤ ਦੋਵੇਂ ਅਜੈ ਕੁਮਾਰ ਅਤੇ ਸ਼ਿਵਾ ਨੇ ਸ਼ਰਾਬ ਪੀਤੀ ਅਤੇ ਬਾਅਦ ‘ਚ ਅੰਦਰ ਜਾ ਕੇ ਸੌਂ ਗਏ ਜਦਕਿ ਉਹ ਦੋਵੇਂ ਹੱਡਾ ਰੋੜੀ ਨੇੜੇ ਝੁੱਗੀ ‘ਚ ਚਲੇ ਗਏ। ਰਾਤ ਨੂੰ ਦੋਵਾਂ ‘ਚ ਲੜਾਈ ਹੋ ਗਈ। ਇਸ ਦੌਰਾਨ ਅਜੈ ਕੁਮਾਰ ਨੇ ਜ਼ਮੀਨ ‘ਤੇ ਡਿੱਗੇ ਸ਼ਿਵਾ ‘ਤੇ ਜ਼ੋਰਦਾਰ ਇੱਟ ਨਾਲ ਹਮਲਾ ਕਰਕੇ ਕ.ਤ.ਲ ਕਰ ਦਿੱਤਾ ਅਤੇ ਬਾਅਦ ‘ਚ ਲੁਧਿਆਣਾ ‘ਚ ਕੰਮ ਕਰਦੀ ਆਪਣੀ 19 ਸਾਲਾ ਭੈਣ ਨੂੰ ਬੁਲਾ ਕੇ ਦੱਸਿਆ ਕਿ ਉਸ ਨੇ ਹੀ ਕਤਲ ਕਰ ਦਿੱਤਾ ਹੈ |
ਜਦੋਂ ਉਸ ਦੀ ਭੈਣ ਨੇ ਉਸ ਦੀ ਗੱਲ ‘ਤੇ ਵਿਸ਼ਵਾਸ ਨਹੀਂ ਕੀਤਾ ਤਾਂ ਮੁਲਜ਼ਮ ਨੇ ਆਪਣੇ ਮੋਬਾਈਲ ਤੋਂ ਸ਼ਿਵ ਦੀ ਲਾਸ਼ ਦੀ ਫੋਟੋ ਭੇਜ ਦਿੱਤੀ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਐਸ.ਐਚ.ਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਥਿਤ ਦੋਸ਼ੀ ਸ਼ਿਵਾ ਦੇ ਖ਼ਿਲਾਫ਼ ਧਾਰਾ 304 ਆਈ.ਪੀ.ਸੀ 105 ਬੀ.ਐਨ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।