July 5, 2024 6:02 am
Myanmar

ਸੈਨਿਕਾਂ ਨੂੰ ਲੈਣ ਜਾਣ ਜਾ ਰਿਹਾ ਮਿਆਂਮਾਰ ਫੌਜ ਦਾ ਜਹਾਜ਼ ਹਾਦਸਾਗ੍ਰਸਤ, ਛੇ ਜਣੇ ਜ਼ਖ਼ਮੀ

ਚੰਡੀਗੜ੍ਹ, 23 ਜਨਵਰੀ 2024: ਮਿਜ਼ੋਰਮ ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਟਲ ਗਿਆ। ਇੱਥੇ ਲੇਂਗਪੁਈ ਹਵਾਈ ਅੱਡੇ ‘ਤੇ ਮਿਆਂਮਾਰ (Myanmar) ਫੌਜ ਦਾ ਇਕ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ‘ਚ ਪਾਇਲਟ ਸਮੇਤ 14 ਜਣੇ ਸਵਾਰ ਸਨ। ਇਨ੍ਹਾਂ ਵਿੱਚੋਂ ਛੇ ਜਣੇ ਜ਼ਖ਼ਮੀ ਹੋਏ ਹਨ। ਜ਼ਖਮੀਆਂ ਨੂੰ ਲੇਂਗਪੁਈ ਹਸਪਤਾਲ ਲਿਜਾਇਆ ਗਿਆ ਹੈ।

ਦੱਸਿਆ ਗਿਆ ਹੈ ਕਿ ਇਹ ਜਹਾਜ਼ ਮਿਆਂਮਾਰ (Myanmar) ਦੇ ਸੈਨਿਕਾਂ ਨੂੰ ਲੈਣ ਲਈ ਮਿਆਂਮਾਰ ਤੋਂ ਮਿਜ਼ੋਰਮ ਆਇਆ ਸੀ। ਹਾਲਾਂਕਿ, ਲੇਂਗਪੁਈ ਹਵਾਈ ਅੱਡੇ ਦੇ ਚੁਣੌਤੀਪੂਰਨ ਰਨਵੇ ਕਾਰਨ ਮਿਆਂਮਾਰ ਫੌਜ ਦਾ ਸ਼ਾਂਕਸੀ ਵਾਈ-8 ਜਹਾਜ਼ ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਗਿਆ।

ਜਿਕਰਯੋਗ ਹੈ ਕਿ ਭਾਰਤ ਨੇ ਸੋਮਵਾਰ ਨੂੰ ਮਿਆਂਮਾਰ ਦੇ 184 ਸੈਨਿਕਾਂ ਨੂੰ ਵਾਪਸ ਆਪਣੇ ਦੇਸ਼ ਭੇਜ ਦਿੱਤਾ ਸੀ, ਜੋ ਪਿਛਲੇ ਹਫਤੇ ਇਕ ਜਾਤੀ ਵਿਦਰੋਹੀ ਸਮੂਹ ਨਾਲ ਮੁਕਾਬਲੇ ਤੋਂ ਬਾਅਦ ਮਿਜ਼ੋਰਮ ਆਏ ਸਨ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਸਾਮ ਰਾਈਫਲਜ਼ ਦੇ ਇਕ ਅਧਿਕਾਰੀ ਮੁਤਾਬਕ ਮਿਜ਼ੋਰਮ ‘ਚ ਕੁੱਲ 276 ਫੌਜੀ ਆਏ ਸਨ, ਜਿਨ੍ਹਾਂ ‘ਚੋਂ 184 ਫੌਜੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਬਾਕੀ ਬਚੇ ਸੈਨਿਕਾਂ ਨੂੰ ਵੀ ਜਲਦੀ ਹੀ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ।