ਬਟਾਲਾ\ਗੁਰਦਾਸਪੁਰ\ਅੰਮ੍ਰਿਤਸਰ\ਮੋਹਾਲੀ, 07 ਅਪਰੈਲ 2023: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ, ਉੱਥੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕਾਂ ਦੇ ਸਨਮਾਨ ਲਈ ਵੀ ਉਸਾਰੂ ਯਤਨ ਕਰ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸੂਬੇ ਦੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦਾ ਇੱਕ ਅਤੇ ਦੋ ਸਾਲ ਦਾ ਸਨਮਾਨ ਵਜੋਂ ਮਿਲਦਾ ਸੇਵਾ ਵਾਧਾ ਬਹਾਲ ਕਰ ਦਿੱਤਾ ਹੈ, ਜਿਸ ਨੂੰ ਕਿ ਪਿਛਲੀ ਸਰਕਾਰ ਨੇ 2018 ਤੋਂ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਐਵਾਰਡੀਆਂ ਲਈ ਬੰਦ ਕਰ ਦਿੱਤਾ ਸੀ।
ਇਹ ਸੇਵਾ ਵਾਧਾ ਮਿਤੀ 31.03.2023 ਨੂੰ ਸੇਵਾਮੁਕਤ ਹੋਣ ਵਾਲੇ ਸਟੇਟ ਐਵਾਰਡੀ ਅਧਿਆਪਕਾਂ ਨੂੰ ਵੀ ਮਿਲੇਗਾ, ਭਾਵੇਂ ਕਿ ਉਹ ਅਧਿਆਪਕ ਸੇਵਾ ਐਕਟ-2015 ਅਧੀਨ ਹੀ ਇਸ ਸਾਲ 31 ਮਾਰਚ ਨੂੰ ਸੇਵਾਮੁਕਤ ਹੋਏ ਹੋਣ।ਆਲ ਇੰਡੀਆ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ [ਏਸੰਨਤਾ] ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ [ਸਟੇਟ ਤੇ ਨੈਸ਼ਨਲ ਐਵਾਰਡੀ] ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਇਕਾਈ ਦੇ ਸੂਬਾ ਪ੍ਰਧਾਨ ਰੌਸ਼ਨ ਖੇੜਾ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਸਟੇਟ ਤੇ ਨੈਸ਼ਨਲ ਐਵਾਰਡੀ ਐਸੋਸੀਏਸ਼ਨ ਪ੍ਰਸ਼ੰਨਤਾ ਦਾ ਸੂਬਾ ਪੱਧਰੀ ਵਫ਼ਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵਿਸ਼ੇਸ਼ ਸ਼ੁਕਰਾਨਾ ਮੀਟਿੰਗ ਦੇ ਰੂਪ ਵਿੱਚ ਮਿਲਿਆ, ਜਿਸ ਵਿੱਚ ਸੂਬਾ ਐਸੋਸੀਏਸ਼ਨ ਪਰਸੰਨਤਾ ਵੱਲੋਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਉਨ੍ਹਾਂ ਦੀਆਂ ਅਧਿਆਪਕ ਸਨਾਮਨ ਵਾਲੀਆਂ ਉਸਾਰੂ ਨੀਤੀਆਂ ਲਈ ਸ੍ਰੀ ਸਾਹਿਬ, ਦੁਸ਼ਾਲਾ ਅਤੇ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਸ਼ੁਕਰਾਨਾ ਸਨਮਾਨ ਵਿੱਚ ਸਟੇਟ\ਨੈਸ਼ਨਲ ਐਵਾਰਡੀ ਲਈ ਇੱਕ\ਦੋ ਸਾਲ ਦਾ ਵਾਧਾ ਦੇਣ ਦੇ ਅਧਿਆਪਕ-ਸਨਮਾਨ ਦੇ ਉਸਾਰੂ ਕਾਰਜ ਕਾਰਨ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਅਗਾਂਹਵਧੂ ਉੱਚ ਅਧਿਕਾਰੀਆਂ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਕੌਰ ਤਲਵਾੜ [ਆਈ.ਏ.ਐੱਸ.],ਸਪੈਸ਼ਲ ਸਕੱਤਰ ਸ੍ਰੀਮਤੀ ਗੌਰੀ ਪਰਾਸ਼ਰ ਜੋਸ਼ੀ [ਆਈ.ਏ.ਐੱਸ.], ਡੀ.ਪੀ.ਆਈ.[ਸਕੂਲ ਸਿੱਖਿਆ] ਪੰਜਾਬ ਸ੍ਰ. ਤੇਜਦੀਪ ਸਿੰਘ ਸੈਣੀ [ਪੀ.ਸੀ.ਐੱਸ.] ਅਤੇ ਸਟੇਟ ਐਵਾਰਡੀ ਸੀ੍ਰਮਤੀ ਕਰਮਜੀਤ ਕੌਰ ਡਿਪਟੀ ਡਾਇਰੈਕਟਰ [ਸਕੂਲ ਸਿੱਖਿਆ] ਨੂੰ ਵੀ ਸਨਮਾਨ-ਚਿੰਨ੍ਹ ਅਤੇ ਦੁਸ਼ਾਲੇ ਨਾਲ ਸਨਮਾਨ ਸਹਿਤ ਸਨਮਾਨਿਤ ਕੀਤਾ ਗਿਆ।
ਅਧਿਆਪਕਾਂ ਦੀਆਂ ਪੰਜਾਬ ਪੱਧਰ ਦੀਆਂ ਕਈ ਸਮੱਸਿਆਵਾਂ ਦਾ ਸਿੱਖਿਆ ਮੰਤਰੀ ਬੈਂਸ ਵੱਲੋਂ ਮੌਕੇ ‘ਤੇ ਨਿਪਟਾਰਾ ਕਰਦਿਆਂ ਕਿਹਾ ਕਿ ਇਸ ਸਾਲ 31 ਮਾਰਚ ਨੂੰ ਕਿਸੇ ਵੀ ਰੂਪ ਵਿੱਚ ਸੇਵਾਮੁਕਤ ਹੋਣ ਵਾਲੇ ਸਟੇਟ ਐਵਾਰਡੀ ਨੂੰ ਵੀ ਇੱਕ ਸਾਲ ਦਾ ਸੇਵਾ ਵਾਧਾ ਮਿਲਣਯੋਗ ਹੈ ਅਤੇ ਉਹ ਈ-ਪੰਜਾਬ ਦੇ ਪੋਰਟਲ ਰਾਹੀਂ ਤੁਰੰਤ ਆਪਣਾ ਕੇਸ ਵਿਭਾਗ ਨੂੰ ਪੁੱਜਦਾ ਕਰਨ। ਨਾਲ ਹੀ ਉਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਪ੍ਰਣਾਲੀ ਦੇ ਸੁਧਾਰ ਵਿੱਚ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਦੀ ਅਪੀਲ ਵੀ ਕੀਤੀ। ਪਰਸੰਨਤਾ ਤੇ ਏਸੰਨਤਾ ਦੇ ਇਸ ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਸਤਨਾਮ ਸਿੰਘ ਪਾਖਰਪੁਰਾ ਸਰਪ੍ਰਸਤ, ਪ੍ਰਿੰ. ਕੰਵਲਪ੍ਰੀਤ ਸਿੰਘ ਕਾਹਲੋਂ ਡਾਇਟ ਅੰਮ੍ਰਿਤਸਰ [ਸੀਨੀਅਰ ਸੂਬਾ ਮੀਤ ਪ੍ਰਧਾਨ ਪਰਸੰਨਤਾ] ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਰਾਜ ਸਿੰਘ ਢਿੱਲੋਂ [ਸੂਬਾ ਮੁੱਖ ਸਲਾਹਕਾਰ ਪਰਸੰਨਤਾ], ਹਰਜਿੰਦਰਪਾਲ ਸਿੰਘ ਅੰਮ੍ਰਿਤਸਰ [ਸੂਬਾ ਸੰਯੁਕਤ ਸਕੱਤਰ ਪਰਸੰਨਤਾ], ਗੁਰਮੀਤ ਸਿੰਘ ਭੋਮਾ [ਸੂਬਾ ਮੀਤ ਪ੍ਰਧਾਨ ਪਰਸੰਨਤਾ], ਪਲਵਿੰਦਰ ਸਿੰਘ ਗੁਰਦਾਸਪੁਰ [ ਸੂਬਾ ਵਿੱਤ ਸਕੱਤਰ], ਜਸਮਾਨ ਸਿੰਘ ਹੁਸ਼ਿਆਰਪੁਰ [ਸੂਬਾ ਸਲਾਹਕਾਰ], ਪ੍ਰਿੰ. ਭੁਪਿੰਦਰ ਸਿੰਘ ਜਲੰਧਰ [ਸੂਬਾ ਮੀਡੀਆ ਸਕੱਤਰ ਪਰਸੰਨਤਾ], ਪ੍ਰਿੰ. ਜੋਗਿੰਦਰ ਕੁਮਾਰ ਪਠਾਨਕੋਟ [ਸੂਬਾ ਸਲਾਹਕਾਰ], ਪਿ੍ਰੰ. ਵਿਨੋਦ ਕੁਮਾਰ ਲੁਧਿਆਣਾ [ਸੂਬਾ ਕਾਨੂੰਨੀ ਸਲਾਹਕਾਰ], ਡਾ. ਬਲਜੀਤ ਕੌਰ ਤੇ ਲੈਕ ਕੁਲਜੀਤ ਕੌਰ ਮੋਹਾਲੀ [ਸੂਬਾ ਸਲਾਹਕਾਰ ਪਰਸੰਨਤਾ], ਰਣਜੀਤ ਸਿੰਘ ਅੰਮ੍ਰਿਤਸਰ [ਸੂਬਾ ਪ੍ਰੈੱਸ ਸਕੱਤਰ], ਸੋਹਣ ਲਾਲ ਮਾਨਸਾ [ਸੂਬਾ ਕਾਨੂੰਨੀ ਸਕੱਤਰ ਪਰਸੰਨਤਾ], ਗੁਰਮੀਤ ਸਿੰਘ ਬਾਜਵਾ ਗੁਰਦਾਸਪੁਰ [ਮੁੱਖ ਸੂਬਾ ਸਲਾਹਕਾਰ ਪਰਸੰਨਤਾ], ਸਰਪ੍ਰਸਤ ਨੈਸ਼ਨਲ ਐਵਾਰਡੀ ਸੁਖਦੇਵ ਸਿੰਘ ਰਾਣਾ, ਬਲਜੀਤ ਸਿੰਘ ਗੁੰਨੋਪੁਰ (ਸੂਬਾ ਮੀਤ ਪ੍ਰਧਾਨ) ਆਦਿ ਪੰਜਾਬ ਦੇ ਸਟੇਟ ਤੇ ਨੈਸ਼ਨਲ ਐਵਾਰਡੀ ਅਹੁਦੇਦਾਰ ਸ਼ਾਮਲ ਸਨ।