ਚੰਡੀਗੜ੍ਹ, 31 ਮਈ 2024: 2023 ਤੋਂ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਵੱਡੀ ਗਲਤੀ ਸੀ, ਜਦੋਂ ਉਹ ਸੱਤਾ ਵਿੱਚ ਸਨ ਤਾਂ ਉਨ੍ਹਾਂ ਨੇ ਜਨਰਲ ਕਮਰ ਜਾਵੇਦ ਬਾਜਵਾ ‘ਤੇ ਭਰੋਸਾ ਕੀਤਾ ਸੀ। ਇੱਕ ਇੰਟਰਵਿਊ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਸਾਬਕਾ ਜਨਰਲ ਬਾਜਵਾ ਨੇ ਉਨ੍ਹਾਂ ਬਾਰੇ ਝੂਠ ਬੋਲਿਆ ਅਤੇ ਦੂਜਾ ਕਾਰਜਕਾਲ ਹਾਸਲ ਕਰਨ ਲਈ ਮਨਘੜਤ ਕਹਾਣੀਆਂ ਫੈਲਾਈਆਂ।
ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਹਾਲ ਹੀ ‘ਚ ਪੱਤਰਕਾਰ ਮੇਹਦੀ ਹਸਨ ਨੂੰ ਇੰਟਰਵਿਊ ਦਿੱਤਾ। ਇਸ ‘ਚ ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਫੌਜੀ ਲੀਡਰਸ਼ਿਪ ਦੀ ਆਲੋਚਨਾ ਕੀਤੀ ਹੈ। ਇਸ ਇੰਟਰਵਿਊ ‘ਚ ਉਨ੍ਹਾਂ ਨੇ ‘ਦੋਸਤ ਤੋਂ ਦੁਸ਼ਮਣ’ ਬਣੇ ਜਨਰਲ ਬਾਜਵਾ ‘ਤੇ ਖਾਸ ਨਿਸ਼ਾਨਾ ਸਾਧਿਆ ਹੈ। ਪੱਤਰਕਾਰ ਦੇ ਮੁਤਾਬਕ ਉਨ੍ਹਾਂ ਨੇ ਚਿੱਠੀ ਭੇਜ ਕੇ ਇਮਰਾਨ ਖਾਨ ਨੂੰ ਇੰਟਰਵਿਊ ਲਈ ਕਿਹਾ ਸੀ। ਖ਼ਾਨ ਨੇ ਚਿੱਠੀ ਰਾਹੀਂ ਉਸ ਨੂੰ ਜਵਾਬ ਵੀ ਦਿੱਤਾ।