ਚਰਨਜੀਤ ਸਿੰਘ ਆਹੂਜਾ

ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦਾ ਥੋੜੀ ਦੇਰ ਬਾਅਦ ਕੀਤਾ ਜਾਵੇਗਾ ਅੰਤਿਮ ਸਸਕਾਰ

ਮੋਹਾਲੀ, 22 ਸਤੰਬਰ 2025: ਪ੍ਰਸਿੱਧ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ (74) ਦਾ ਅੰਤਿਮ ਸਸਕਾਰ ਅੱਜ ਮੋਹਾਲੀ ‘ਚ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ ਨੂੰ ਕੁਝ ਦੇਰ ਬਾਅਦ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਅੰਤਿਮ ਸਸਕਾਰ ਦੁਪਹਿਰ 1 ਵਜੇ ਬਲੌਂਗੀ ਸ਼ਮਸ਼ਾਨਘਾਟ ‘ਚ ਕੀਤੇ ਜਾਣਗੇ।

ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦਾ ਆਪਣੇ ਘਰ ‘ਚ ਦੇਹਾਂਤ ਹੋ ਗਿਆ। ਆਹੂਜਾ ਦੇ ਤਿੰਨ ਪੁੱਤਰ ਹਨ। ਉਨ੍ਹਾਂ ਦਾ ਵੱਡਾ ਪੁੱਤਰ ਸਚਿਨ ਆਹੂਜਾ ਵੀ ਪੰਜਾਬੀ ਸੰਗੀਤ ਉਦਯੋਗ ਦੀ ਇੱਕ ਪ੍ਰਮੁੱਖ ਹਸਤੀ ਹੈ। ਉਨ੍ਹਾਂ ਦਾ ਆਪਣਾ ਸਟੂਡੀਓ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਦਿਲਜੀਤ ਦੋਸਾਂਝ, ਅਦਾਕਾਰਾ ਨਿਰਮਲ ਰਿਸ਼ੀ, ਗਾਇਕ ਮਾਸਟਰ ਸਲੀਮ ਅਤੇ ਹੋਰ ਕਲਾਕਾਰਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਚਰਨਜੀਤ ਆਹੂਜਾ ਨੂੰ ਪੰਜਾਬੀ ਸੰਗੀਤ ਦਾ ਸ਼ਿਲਪਕਾਰ ਮੰਨਿਆ ਜਾਂਦਾ ਸੀ। ਉਨ੍ਹਾਂ ਦੀਆਂ ਸੁਰਾਂ ਅਜੇ ਵੀ ਲੋਕ ਗੀਤਾਂ, ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ‘ਚ ਗੂੰਜਦੀਆਂ ਹਨ। ਉਨ੍ਹਾਂ ਦੀਆਂ ਸੁਰਾਂ ਨੇ 1980 ਅਤੇ 1990 ਦੇ ਦਹਾਕੇ ‘ਚ ਪੰਜਾਬੀ ਸੰਗੀਤ ਉਦਯੋਗ ਨੂੰ ਇੱਕ ਨਵੀਂ ਪਛਾਣ ਦਿੱਤੀ।

ਆਹੂਜਾ ਦੀਆਂ ਸੁਰਾਂ ਨੇ ਬਹੁਤ ਸਾਰੇ ਲੋਕ ਗਾਇਕਾਂ ਨੂੰ ਪ੍ਰਸਿੱਧੀ ਦਿਵਾਈ ਹੈ, ਜਿਨ੍ਹਾਂ ‘ਚ ਸੁਰਜੀਤ ਬਿੰਦਰਾਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਸ਼ਾਮਲ ਹਨ। ਕੁਝ ਗਾਇਕਾਂ ਨੇ ਤਾਂ ਉਨ੍ਹਾਂ ਦੇ ਸੰਗੀਤ ਨਾਲ ਹੀ ਸ਼ੁਰੂਆਤ ਕੀਤੀ ਸੀ ਅਤੇ ਕੁਝ ਅੱਗੇ ਜਾ ਕੇ ਸੁਪਰਸਟਾਰ ਬਣ ਗਏ।

Read More: ਮਸ਼ਹੂਰ ਬਾਲੀਵੁੱਡ ਗਾਇਕਾ ਜ਼ੁਬੀਨ ਗਰਗ ਦਾ 52 ਸਾਲ ਦੀ ਉਮਰ ‘ਚ ਦੇਹਾਂਤ

Scroll to Top