ਚੰਡੀਗੜ੍ਹ, 11 ਮਾਰਚ 2025: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਮਿਊਜ਼ਿਕ ਕੰਪਨੀ ਦੀ ਨਿਰਮਾਤਾ ਪਿੰਕੀ ਧਾਲੀਵਾਲ (Pinky Dhaliwal) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਕੀ ਧਾਲੀਵਾਲ ਦੀ ਰਿਹਾਈ ਦੇ ਹੁਕਮ ਦਿੱਤੇ ਹਨ।
ਭਾਵੇਂ ਇਹ ਜ਼ਮਾਨਤ ਨਹੀਂ ਹੈ, ਪਰ ਇਹ ਸਿਰਫ਼ ਰਿਹਾਈ ਦੇ ਹੁਕਮ ਹਨ ਜੋ ਗ੍ਰਿਫ਼ਤਾਰੀ ਸਹੀ ਢੰਗ ਨਾਲ ਨਾ ਹੋਣ ‘ਤੇ ਦਿੱਤੇ ਜਾਂਦੇ ਹਨ। ਹਾਈ ਕੋਰਟ ਨੇ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ | ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸੁਨੰਦਾ ਸ਼ਰਮਾ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਅਤੇ ਪਿੰਕੀ ਧਾਲੀਵਾਲ ਵਰਗੇ ਨਿਰਮਾਤਾਵਾਂ ਨੂੰ ਇੰਡਸਟਰੀ ਦੇ ਮਗਰਮੱਛ ਕਿਹਾ। ਜਿਸ ਤੋਂ ਬਾਅਦ ਪਿੰਕੀ ਧਾਲੀਵਾਲ ਨੂੰ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ।
ਜਿਕਰਯੋਗ ਹੈ ਕਿ ਪੁਸ਼ਪਿੰਦਰ ਉਰਫ਼ ਪਿੰਕੀ ਧਾਲੀਵਾਲ (Pinky Dhaliwal) ਦਾ ਦੋ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ | ਇਸਤੋਂ ਪਹਿਲਾਂ ਪੁਲਿਸ ਨੇ ਪਿੰਕੀ ਧਾਲੀਵਾਲ ਦੇ ਘਰ ਛਾਪੇਮਾਰੀ ਕਰਕੇ ਲੈਪਟਾਪ ਸਮੇਤ ਹੋਰ ਸਮਾਂ ਜ਼ਬਤ ਕਰ ਲਿਆ ਸੀ |
Read More: ਪਿੰਕੀ ਧਾਲੀਵਾਲ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਪੰਜਾਬ ਮਹਿਲਾ ਪ੍ਰਧਾਨ ਨੇ ਲਿਆ ਨੋਟਿਸ