Charkhi Dadri

ਚਰਖੀ ਦਾਦਰੀ ‘ਚ ਗਊ ਮਾਸ ਖਾਣ ਦੇ ਸ਼ੱਕ ‘ਚ ਪ੍ਰਵਾਸੀ ਮਜ਼ਦੂਰ ਦਾ ਕ.ਤ.ਲ, ਦੋ ਨਬਾਲਗਾਂ ਸਣੇ 7 ਜਣੇ ਗ੍ਰਿਫਤਾਰ

ਚੰਡੀਗੜ੍ਹ, 31 ਅਗਸਤ, 2024: ਹਰਿਆਣਾ ਦੇ ਚਰਖੀ ਦਾਦਰੀ (Charkhi Dadri) ਜ਼ਿਲ੍ਹੇ ‘ਚ ਪੱਛਮੀ ਬੰਗਾਲ ਦੇ ਇੱਕ ਪ੍ਰਵਾਸੀ ਮਜ਼ਦੂਰ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਬਾਅਦ ‘ਚ ਉਸਦੀ ਮੌਤ ਹੋ ਗਈ | ਇਸ ਮਾਮਲੇ ‘ਚ ਪੁਲਿਸ ਨੇ ਗਊ ਰੱਖਿਅਕ ਗਰੁੱਪ ਦੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਮਜ਼ਦੂਰ ਨੇ ਗਊ ਦਾ ਮਾਸ ਖਾਧਾ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਸਾਬਿਰ ਮਲਿਕ ਦੀ 27 ਅਗਸਤ ਨੂੰ ਕ.ਤ.ਲ ਕਰ ਦਿੱਤਾ |

ਪੁਲਿਸ ਮੁਤਾਬਕ ਪੀੜਤ ਵੱਲੋਂ ਪਸ਼ੂਆਂ ਦਾ ਮਾਸ ਖਾਣ ਦੇ ਸ਼ੱਕ ‘ਚ ਅਭਿਸ਼ੇਕ, ਮੋਹਿਤ, ਰਵਿੰਦਰ, ਕਮਲਜੀਤ ਅਤੇ ਸਾਹਿਲ ਨੇ ਉਸ ਨੂੰ ਪਲਾਸਟਿਕ ਦੀਆਂ ਖਾਲੀ ਬੋਤਲਾਂ ਵੇਚਣ ਦੇ ਬਹਾਨੇ ਇਕ ਦੁਕਾਨ ‘ਤੇ ਬੁਲਾਇਆ ਅਤੇ ਫਿਰ ਉਸ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਕੁਝ ਜਣਿਆਂ ਦੀ ਦਖਲਅੰਦਾਜ਼ੀ ਤੋਂ ਬਾਅਦ ਮੁਲਜ਼ਮ ਮਲਿਕ ਨੂੰ ਕਿਸੇ ਹੋਰ ਥਾਂ ਲੈ ਗਏ ਅਤੇ ਉਸ ਦੀ ਫਿਰ ਕਥਿਤ ਤੌਰ ’ਤੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਦੋ ਨਬਾਲਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਥਾਣਾ ਇੰਚਾਰਜ ਇੰਸਪੈਕਟਰ ਤੇਜਪਾਲ ਸੋਨੀ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭਾਂਡਵਾ ਨੇੜੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਇਸ ‘ਤੇ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਮ੍ਰਿਤਕ ਦੀ ਪਛਾਣ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਦੇ ਪਿੰਡ ਬਸੰਤੀ , ਸਾਬਿਰ ਮਲਿਕ ਵਜੋਂ ਹੋਈ ਹੈ।

Scroll to Top