mining

ਗੁਰਦਾਸਪੁਰ ਵਿਖੇ ਰਾਤ ਸਮੇਂ ਨਹਿਰ ‘ਚੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਗਏ ਬੇਲਦਾਰ ਦਾ ਕਤਲ

ਰਦਾਸਪੁਰ, 23 ਨਵੰਬਰ 2023: ਬੁੱਧਵਾਰ ਵੀਰਵਾਰ ਦੀ ਦਰਮਿਆਨੀ ਰਾਤ ਕਸੂਰ ਬਰਾਂਚ ਨਹਿਰ ‘ਚੋਂ ਮਾਈਨਿੰਗ (mining) ਕਰ ਰਹੇ ਵਿਅਕਤੀਆਂ ਨੂੰ ਰੋਕਣ ਗਏ ਬੇਲਦਾਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਪਿੰਡ ਕੋਟਲਾ ਬੱਜਾ ਸਿੰਘ ਵਿਖੇ ਕਸੂਰ ਬਰਾਂਚ ਨਹਿਰ ਬੁਰਜੀ ਨੰਬਰ 75/350 ਡਿਊਟੀ ਕਰ ਰਹੇ ਬੇਲਦਾਰ ਦਰਸ਼ਨ ਸਿੰਘ ਪੁੱਤਰ ਬਾਵਾ ਸਿੰਘ ਉਮਰ 53 ਸਾਲ ਵਾਸੀ ਨਾਥਪੁਰ ਕਾਦੀਆਂ ਦਾ ਨਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਦਰਸ਼ਨ ਸਿੰਘ ਪੁੱਤਰ ਬਾਵਾ ਸਿੰਘ ਆਪਣੇ ਸਾਥੀਆਂ ਸਮੇਤ ਰਾਤ ਨੂੰ ਨਹਿਰ ‘ਤੇ ਡਿਊਟੀ ਦੇ ਰਿਹਾ ਸੀ ,ਜਿਸ ਵੱਲੋਂ ਰਾਤ ਦੇ ਸਮੇਂ ਰੇਤ ਨਾਲ ਭਰੀ (mining) ਇੱਕ ਟਰੈਕਟਰ ਟਰਾਲੀ ਸਮੇਤ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਕਾਬੂ ਕਰਨ ਤੋਂ ਬਾਅਦ ਉਸ ਨੂੰ ਰੈਸਟ ਹਾਊਸ ਜਾਣ ਲਈ ਕਿਹਾ । ਜਦੋਂ ਦਰਸ਼ਨ ਸਿੰਘ ਨੇ ਡਰਾਈਵਰ ਦੇ ਨਾਲ ਬੈਠ ਕੇ ਜਦੋਂ ਟਰੈਕਟਰ ਟਰਾਲੀ ਨੂੰ ਮੀਰਪੁਰ ਵੱਲ ਨੂੰ ਮੋੜਿਆ ਤਾਂ ਡਰਾਈਵਰ ਵੱਲੋਂ ਉਸ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਦਰਸ਼ਨ ਸਿੰਘ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਦਾਖ਼ਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਬੇਲਦਾਰ ਨੂੰ ਗੰਭੀਰ ਜਖਮੀ ਕਰਨ ਵਾਲਾ ਡਰਾਈਵਰ ਟਰੈਕਟਰ ਟਰਾਲੀ ਸਮੇਤ ਫ਼ਰਾਰ ਹੋ ਗਿਆ।

Scroll to Top