ਦਿੱਲੀ, 28 ਅਪ੍ਰੈਲ 2025: Delhi News: ਦਿੱਲੀ ਦੇ ਸੀਲਮਪੁਰ ਦੇ ਕੇ ਬਲਾਕ ‘ਚ ਦੇਰ ਰਾਤ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਘਟਨਾ ਨੂੰ ਵਾਰਦਾਤ ਦੇਣ ਵਾਲਾ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ | ਮ੍ਰਿਤਕ ਦੇ ਪਛਾਣ ਸੀਲਮਪੁਰ ਦੇ ਜੇ ਬਲਾਕ ‘ਚ ਕੁਨਾਲ ਵਜੋਂ ਹੋਈ ਹੈ |
ਇਸ ਮਾਮਲੇ ‘ਚ ਪੁਲਿਸ ਨੇ ਲੇਡੀ ਡੌਨ ਜ਼ਿਕਰਾ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਕਥਿਤ ਤੌਰ ‘ਤੇ ਕੁਨਾਲ ਦਾ ਕਤਲ ਘਾਤਕ ਹਮਲੇ ਦਾ ਬਦਲਾ ਲੈਣ ਲਈ ਕੀਤੀ ਗਈ ਸੀ। ਪੁਲਿਸ ਨੇ ਅਧਿਕਾਰਤ ਤੌਰ ‘ਤੇ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ, ਪਰ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਤਕਨੀਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਨਾਲ, ਜੋ ਦੁੱਧ ਲੈਣ ਜਾ ਰਿਹਾ ਸੀ, ਉਸਨੂੰ ਸਾਹਿਲ ਅਤੇ ਉਸਦੀ ਭੈਣ ਜ਼ਿਕਰਾ ਨੇ ਆਪਣੇ ਹੋਰ ਦੋਸਤਾਂ ਨਾਲ ਮਿਲ ਕੇ ਰੋਕ ਲਿਆ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।
Read More: ਦਿੱਲੀ ‘ਚ ਲਗਭਗ 5000 ਪਾਕਿਸਤਾਨੀ ਨਾਗਰਿਕਾਂ ਦੀ ਕੀਤੀ ਗਈ ਪਛਾਣ




