Murder Delhi: ਪਤੀ ਨੇ ਪਤਨੀ ਦਾ ਬੇ.ਹ.ਰਿ.ਮੀ ਨਾਲ ਕੀਤਾ ਕ.ਤ.ਲ

4 ਜਨਵਰੀ 2025: ਦਿੱਲੀ (Delhi’s Bindapur area) ਦੇ ਬਿੰਦਾਪੁਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਨੇ (husband brutally murdered his wife) ਆਪਣੀ ਪਤਨੀ ਦਾ ਬੇਹਰਿਮੀ ਦੇ ਨਾਲ ਕਤਲ ਕਰ ਦਿੱਤਾ, ਦੱਸ ਦੇਈਏ ਕਿ ਕਤਲ (murder) ਕਰਕੇ ਲਾਸ਼ (deadbody) ਨੂੰ ਬੈੱਡ ਵਿੱਚ ਛੁਪਾ ਦਿੱਤਾ ਅਤੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ (police) ਪਹੁੰਚੀ, ਜਿੱਥੇ ਔਰਤ ਦੀ ਲਾਸ਼ (deadbody) ਸੜੀ ਹੋਈ ਹਾਲਤ ‘ਚ ਮਿਲੀ। ਲਾਸ਼ ਦੀ ਪਛਾਣ 24 ਸਾਲਾ ਦੀਪਾ (deepa) ਵਜੋਂ ਹੋਈ ਹੈ, ਜਿਸ ਦਾ ਪੰਜ ਸਾਲ ਪਹਿਲਾਂ ਧਨਰਾਜ (Dhanraj) ਨਾਲ ਵਿਆਹ ਹੋਇਆ ਸੀ ਅਤੇ ਉਹ ਦਿੱਲੀ ‘ਚ ਕਿਰਾਏ ‘ਤੇ ਰਹਿੰਦਾ ਸੀ।

ਪੁਲਿਸ ਨੇ ਦੱਸਿਆ ਕਿ ਦੀਪਾ ਅਤੇ ਧਨਰਾਜ ਦੀ ਦੋ ਸਾਲ ਦੀ ਬੇਟੀ ਵੀ ਹੈ, ਜੋ ਆਪਣੇ ਮਾਮੇ ਕੋਲ ਰਹਿੰਦੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਐਫਐਸਐਲ ਅਤੇ ਕ੍ਰਾਈਮ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਦੋ ਦਿਨ ਪਹਿਲਾਂ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਛੁਪਾ ਦਿੱਤਾ ਸੀ, ਜਿਸ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਟੀਮ ਨੂੰ ਔਰਤ ਦੀ ਲਾਸ਼ ਸੜੀ ਹੋਈ ਮਿਲੀ।

ਮ੍ਰਿਤਕ ਦੇ ਪਿਤਾ ਅਸ਼ੋਕ ਚੌਹਾਨ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 103 (1) ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਧਾਰਾ ਕਤਲ ਜਾਂ ਗੰਭੀਰ ਸੱਟਾਂ ਵਾਲੇ ਅਪਰਾਧਾਂ ‘ਤੇ ਲਾਗੂ ਹੁੰਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ (raid) ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਟੈਕਸੀ ਡਰਾਈਵਰ(driver) ਵਜੋਂ ਹੋਈ ਹੈ ਅਤੇ ਉਹ ਘਟਨਾ ਦੇ ਬਾਅਦ ਤੋਂ ਫਰਾਰ ਹੈ। ਪੁਲਿਸ ਹੁਣ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਹੋਈ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

read more: ਅੰਜਨ ਦਾਸ ਕਤਲਕਾਂਡ ਦੀ ਸੁਲਝੀ ਗੁੱਥੀ, ਕ੍ਰਾਈਮ ਬ੍ਰਾਂਚ ਵਲੋਂ ਘਰਵਾਲੀ ਤੇ ਪੁੱਤਰ ਗ੍ਰਿਫਤਾਰ

 

Scroll to Top