July 2, 2024 9:01 pm
Batala

ਬਟਾਲਾ ਦੀ ਪਾਸ਼ ਕਲੋਨੀ ‘ਚ ਚੱਲਿਆ ਨਗਰ ਨਿਗਮ ਦਾ ਪੀਲਾ ਪੰਜਾਂ, ਲੋਕ ਨੇ ਕੀਤਾ ਵਿਰੋਧ

ਬਟਾਲਾ, 25 ਅਪ੍ਰੈਲ 2023: ਬਟਾਲਾ (Batala) ਦੀ ਪਾਸ਼ ਕਾਲੋਨੀ ਸ਼ਾਸਤਰੀ ਨਗਰ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਕਲੋਨੀ ਦੇ ਅੰਦਰ ਨਜਾਇਜ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਵਲੋਂ ਪੀਲਾ ਪੰਜਾਂ ਚਲਾ ਦਿੱਤਾ ਗਿਆ ,ਇਸ ਮੌਕੇ ਪੀਲੇ ਪੰਜੇ ਨਾਲ ਕੋਠਿਆ ਦੇ ਸਾਹਮਣੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ |

ਇਸ ਮੌਕੇ ਕਾਲੋਨੀ ਵਾਸੀ ਇਕੱਠੇ ਹੋ ਗਏ ਅਤੇ ਲੋਕਾਂ ਨੇ ਗੁੱਸੇ ਵਿਚ ਆ ਕੇ ਅਧਿਕਾਰੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ | ਲੋਕਾਂ ਦਾ ਕਹਿਣਾ ਸੀ ਕਿ ਕਿਸੇ ਨੂੰ ਵੀ ਪਹਿਲਾਂ ਨੋਟਿਸ ਨਹੀਂ ਦਿੱਤਾ ਗਿਆ ਅਚਾਨਕ ਕਾਰਵਾਈ ਕਰ ਦਿੱਤੀ ਗਈ ਪਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਹਿਲਾਂ ਤੋਂ ਹੀ ਨੋਟਿਸ ਭੇਜੇ ਗਏ ਸਨ |

ਓਥੇ ਹੀ ਕਾਲੋਨੀ ਨਿਵਾਸੀ ਐਮ.ਸੀ. ਦਵਿੰਦਰ ਸਿੰਘ ਅਤੇ ਹੀਰਾ ਸਿੰਘ ਨੇ ਕਿਹਾ ਕਿ ਕਲੋਨੀ ਅੰਦਰ ਗਰੀਨ ਬੈਲਟ ਨੂੰ ਡੇਗਿਆ ਜਾ ਰਿਹਾ ਹੈ, ਜੋ ਸਰਾਸਰ ਗਲਤ ਹੈ ਨਗਰ ਨਿਗਮ ਵਲੋਂ ਪਹਿਲਾ ਕੋਈ ਨੋਟਿਸ ਨਹੀਂ ਦਿੱਤਾ ਗਿਆ | ਓਹਨਾਂ ਕਿਹਾ ਕਿ ਗਰੀਨ ਬੈਲਟ ਉਤੇ ਕਿਸੇ ਦਾ ਕੋਈ ਨਜਾਇਜ਼ ਕਬਜ਼ਾ ਨਹੀਂ ਹੈ, ਕੇਵਲ ਫੁੱਲ-ਬੁੱਟੇ ਲਗਾ ਰੱਖੇ ਹਨ | ਉਥੇ ਹੀ ਲੋਕਾਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ |

ਓਥੇ ਹੀ ਨਗਰ ਨਿਗਮ (Batala) ਦੇ ਅਧਿਕਾਰੀ ਵਰਿੰਦਰ ਮੋਹਨ ਅਤੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਇਸ ਕਾਰਵਾਈ ਨੂੰ ਲੈ ਕੇ ਕਿਹਾ ਕਿ ਉਕਤ ਕਲੋਨੀ ਅੰਦਰ ਨਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਮਿਲੀ ਸੀ ਜਿਸ ਨੂੰ ਲੈ ਕੇ ਜਾਂਚ ਕੀਤੀ ਗਈ ਅਤੇ ਕਲੋਨੀ ਵਾਸੀਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੇ ਪਹਿਲਾਂ ਨੋਟਿਸ ਦਿੱਤੇ ਗਏ ਪਰ ਜਦੋ ਕੋਈ ਹੱਲ ਨਾ ਹੋਇਆ ਤਾਂ ਅੱਜ ਵਿਭਾਗ ਦੇ ਵਲੋਂ ਦਿੱਤੇ ਗਏ ਹੁਕਮਾਂ ਸਦਕਾ ਇਸ ਕਾਰਵਾਈ ਨੂੰ ਅੰਜ਼ਾਮ ਦਿੰਦੇ ਹੋਏ ਕਲੋਨੀ ਅੰਦਰੋਂ ਨਜਾਇਜ਼ ਕਬਜ਼ਿਆਂ ਉੱਤੇ ਪੀਲਾ ਪੰਜਾਂ ਚਲਾਇਆ ਗਿਆ ਹੈ | ਇਸ ਮੌਕੇ ਲੋਕਾਂ ਨੇ ਅਧਿਕਾਰੀਆਂ ਨਾਲ ਝਗੜਾ ਵੀ ਕੀਤਾ ਹੁਣ ਬਾਕੀ ਰਹਿੰਦੀ ਕਾਰਵਾਈ ਨੂੰ ਵੀ ਜਲਦ ਨੇਪਰੇ ਚਾੜੀ ਜਾਵੇਗੀ |