Municipal Corporation Elections: ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ, ਪਟਿਆਲਾ ‘ਚ ਹੰਗਾਮਾ

12 ਦਸੰਬਰ 2024: ਪੰਜਾਬ ਵਿੱਚ ਲਗਾਤਾਰ ਚੋਣਾਂ ਦਾ ਸਿਲਸਿਲਾ (elections continues) ਜਾਰੀ ਹੈ ਉਥੇ ਹੀ ਅੱਜ ਨਗਰ ਨਿਗਮ ਚੋਣਾਂ (Municipal Corporation elections) ਲਈ ਨਾਮਜ਼ਦਗੀਆਂ (nomination) ਦਾ ਅੱਜ ਆਖਰੀ ਦਿਨ ਹੈ। ਦੱਸ ਦੇਈਏ ਕਿ ਨਾਮਜ਼ਦਗੀ (nomination) ਦੇ ਆਖ਼ਰੀ ਦਿਨ ਪਟਿਆਲਾ (commotion in Patiala) ਵਿੱਚ ਕਾਫੀ ਹੰਗਾਮਾ ਹੋਇਆ। ਇੱਥੇ ਪੁਲਿਸ ਅਤੇ ਭਾਜਪਾ (police and BJP leaders) ਆਗੂ ਆਹਮੋ-ਸਾਹਮਣੇ ਹੋ ਗਏ ਹਨ। ਪਟਿਆਲਾ ਦੇ ਨਗਰ ਨਿਗਮ (Corporation office of Patiala)  ਦਫ਼ਤਰ ਦੇ ਬਾਹਰ ਭਾਰੀ ਹੰਗਾਮਾ ਹੋਇਆ। ਇਸ ਦੇ ਨਾਲ ਹੀ ਭਾਜਪਾ ਉਮੀਦਵਾਰ ਨਿਖਿਲ ਕੁਮਾਰ ਕਾਕਾ ਨੂੰ ਨਾਮਜ਼ਦਗੀ (nomination) ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਦੀ ਕਾਰ ਸਣੇ ਹਿਰਾਸਤ ਵਿੱਚ ਲੈ ਲਿਆ ਹੈ।

ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਪੰਜਾਬ ਪੁਲਿਸ ਭਾਜਪਾ ਉਮੀਦਵਾਰਾਂ ਨੂੰ ਨਾਮਜ਼ਦਗੀਆਂ (nomination) ਦਾਖ਼ਲ ਨਹੀਂ ਕਰਨ ਦੇ ਰਹੀ। ਪੁਲਿਸ ਨੇ ਨਗਰ ਨਿਗਮ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਹੈ। ਭਾਜਪਾ ਆਗੂ ਇਸ ਦਾ ਵਿਰੋਧ ਕਰ ਰਹੇ ਹਨ। ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਮੰਤਰੀ ਰਾਣਾ ਸੋਢੀ, ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬੀ ਜੈ ਇੰਦਰ ਕੌਰ ਸਣੇ ਸੀਨੀਅਰ ਆਗੂਆਂ ਨੂੰ ਵੀ ਗੇਟ ’ਤੇ ਹੀ ਰੋਕਿਆ ਗਿਆ ਹੈ।

ਇਸ ਦੇ ਨਾਲ ਹੀ ਵਾਰਡ ਨੰਬਰ 46 ਤੋਂ ਉਮੀਦਵਾਰ ਵਰੁਣ ਜਿੰਦਲ ਅਤੇ ਵਾਰਡ ਨੰਬਰ 34 ਤੋਂ ਉਮੀਦਵਾਰ ਸੁਸ਼ੀਲ ਨਈਅਰ ਦੇ ਨਾਮਜ਼ਦਗੀ (nomination) ਪੱਤਰ ਫਾੜ ਦਿੱਤੇ ਗਏ ਹਨ। ਡੀਸੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

also more: Municipal elections: AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

Scroll to Top