Mumbai: ਰੇਲਵੇ ਸਟੇਸ਼ਨ ‘ਤੇ ਟਰਮੀਨਸ 9 ਦੇ ਪਲੇਟਫਾਰਮ ਨੰਬਰ ‘ਤੇ ਮਚੀ ਭਗਦੜ, 9 ਲੋਕ ਹੋਏ ਜ਼.ਖ਼.ਮੀ

27 ਅਕਤੂਬਰ 2024: ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ‘ਤੇ ਟਰਮੀਨਸ 9 ਦੇ ਪਲੇਟਫਾਰਮ ਨੰਬਰ (Bandra railway station in Mumbai) ਇਕ ‘ਤੇ ਭਗਦੜ ਮਚਣ ਦੀ ਖਬਰ ਸਾਹਮਣੇ ਆਈ ਹੈ। ਸਟੇਸ਼ਨ ‘ਤੇ ਭਾਰੀ ਭੀੜ ਕਾਰਨ ਭਗਦੜ ਮੱਚ ਗਈ। ਇਸ ਭਗਦੜ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇਰ ਰਾਤ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਤਿਉਹਾਰਾਂ ਦੌਰਾਨ ਘਰ ਜਾਣ ਲਈ ਰੇਲਵੇ ਸਟੇਸ਼ਨ ‘ਤੇ ਭਾਰੀ ਭੀੜ ਸੀ। ਰਾਤ ਕਰੀਬ 2 ਵਜੇ ਜਿਵੇਂ ਹੀ ਬਾਂਦਰਾ-ਗੋਰਖਪੁਰ ਐਕਸਪ੍ਰੈੱਸ (Bandra-Gorakhpur Express) ਰੇਲਗੱਡੀ ਬਾਂਦਰਾ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਉਸ ‘ਚ ਚੜ੍ਹਨ ਲਈ ਹੜਕੰਪ ਮੱਚ ਗਿਆ। ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਭੀੜ ਇੰਨੀ ਜ਼ਿਆਦਾ ਸੀ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਅਤੇ ਭਗਦੜ ਮੱਚ ਗਈ। ਇਸ ਭਗਦੜ ਵਿੱਚ ਕੁਚਲੇ ਜਾਣ ਤੋਂ ਬਾਅਦ 9 ਲੋਕ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

Scroll to Top