12 ਨਵੰਬਰ 2024: ਮਹਾਰਾਸ਼ਟਰ(maharshater) ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ 9 ਦਿਨ ਪਹਿਲਾਂ ਸੋਮਵਾਰ ਨੂੰ ਨਵੀਂ ਮੁੰਬਈ (mumbai) ਤੋਂ 2.5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਦੱਸ ਦੇਈਏ ਕਿ ਉੱਥੇ ਹੀ ਪੁਲਿਸ ਨੂੰ ਸ਼ੱਕ ਹੈ ਕਿ ਇਹ ਰਕਮ ਚੋਣਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵਰਤੀ ਜਾ ਰਹੀ ਸੀ।
ਨੇਰੂਲ ਪੁਲਿਸ ਸਟੇਸ਼ਨ ਦੇ ਪੁਲਿਸ (police) ਅਧਿਕਾਰੀ ਬ੍ਰਹਮਾਨੰਦ ਨਾਇਕਵਾੜੀ ਨੇ ਦੱਸਿਆ ਕਿ ਇਹ ਰਾਸ਼ੀ ਨੇਰੂਲ ਦੇ ਸੈਕਟਰ 16 ਤੋਂ ਜ਼ਬਤ ਕੀਤੀ ਗਈ ਹੈ। ਫਿਲਹਾਲ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਹੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।