Mumbai : ਇਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋ ਯਾਤਰੀਆਂ ਤੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ

6 ਅਕਤੂਬਰ 2024: ਮੁੰਬਈ ਕਸਟਮ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) ‘ਤੇ ਦੋ ਯਾਤਰੀਆਂ ਤੋਂ ਲੱਖਾਂ ਦਾ ਸੋਨਾ ਅਤੇ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ । ਦੋ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ 4 ਅਤੇ 5 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕੀਤੀ ਗਈ ਕਾਰਵਾਈ ਦੌਰਾਨ ਲਗਭਗ 84 ਲੱਖ ਰੁਪਏ ਮੁੱਲ ਦਾ 1.165 ਕਿਲੋ ਸੋਨਾ ਅਤੇ 63.98 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਸੀ। ਦੋਸ਼ੀ ਯਾਤਰੀ ਦੇ ਸਰੀਰ ‘ਤੇ ਸੋਨਾ ਛੁਪਾ ਕੇ ਪਾਇਆ ਗਿਆ ਸੀ। ਕਰੰਸੀ ਟਰਾਲੀ ਬੈਗ ਅਤੇ ਯਾਤਰੀਆਂ ਦੇ ਕੈਬਿਨ ਬੈਗ ਦੇ ਹੈਂਡਲਬਾਰ ਦੇ ਅੰਦਰ ਸੀ।

Scroll to Top