Mumbai

Mumbai: ਮੁੰਬਈ ‘ਚ ਭਾਰੀ ਮੀਂਹ ਕਾਰਨ ਰੇਲਵੇ ਲਾਈਨਾਂ ਤੇ ਸੜਕਾਂ ‘ਤੇ ਭਰਿਆ ਪਾਣੀ, ਸਕੂਲ, ਕਾਲਜ ਤੇ ਦਫਤਰ ਬੰਦ

ਚੰਡੀਗੜ੍ਹ, 08 ਜੁਲਾਈ 2024: ਦੇਸ਼ ਭਰ ਦ ਕਈਂ ਸੂਬਿਆਂ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ | ਇਸ ਦੌਰਾਨ ਮੁੰਬਈ (Mumbai) ਦੇ ਵੱਖ-ਵੱਖ ਇਲਾਕਿਆਂ ‘ਚ ਵੀ ਭਾਰੀ ਮੀਂਹ ਕਾਰਨ ਪਾਣੀ ਭਰ ਗਿਆ ਹੈ | ਮੀਂਹ ਦੇ ਪਾਣੀ ਨਾਲ ਰੇਲਵੇ ਲਾਈਨਾਂ ਅਤੇ ਸੜਕਾਂ ‘ਤੇ ਪਾਣੀ ਜਮ੍ਹਾ ਹੋ ਗਈ ਹੈ | ਜਿਸਦੇ ਆਵਾਜਾਈ ਪ੍ਰਭਾਵਿਤ ਹੋਈ ਹੈ | ਕਈ ਰੇਲ ਗੱਡੀਆਂ ਦੇ ਰੂਟ ਬਦਲੇ ਗਏ ਹਨ ਅਤੇ ਕਈਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ |

ਮੁੰਬਈ (Mumbai) ਦੇ ਕੁਝ ਇਲਾਕਿਆਂ ‘ਚ ਸਕੂਲ, ਕਾਲਜ ਅਤੇ ਦਫਤਰ ਬੰਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਮੁੰਬਈ ‘ਚ 6 ਘੰਟਿਆਂ ‘ਚ ਵੱਖ-ਵੱਖ ਥਾਵਾਂ ‘ਤੇ 300 ਮਿਲੀਮੀਟਰ ਤੋਂ ਜ਼ਿਆਦਾ ਬਾਰਿਸ਼ ਹੋਈ | ਮੌਸਮ ਵਿਭਾਗ ਨੇ ਅੱਜ ਵੀ ਮੁੰਬਈ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Scroll to Top