19 ਦਸੰਬਰ 2024: ਮੁੰਬਈ, (mumbai) ਮਹਾਰਾਸ਼ਟਰ ਦੇ ਗੇਟਵੇ (Gateway of India in Mumbai, Maharashtra to Elephanta) ਆਫ ਇੰਡੀਆ ਤੋਂ ਐਲੀਫੈਂਟਾ ਜਾ ਰਹੀ ਨੀਲਕਮਲ (Nilkamal boat) ਕਿਸ਼ਤੀ (boat) ਜਲ ਸੈਨਾ ਦੇ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਸਮੁੰਦਰ ਵਿੱਚ ਡੁੱਬ ਗਈ। ਇਸ ਹਾਦਸੇ ਵਿੱਚ ਕਿਸ਼ਤੀ ਵਿੱਚ ਸਵਾਰ ਚਾਰ ਜਲ ਸੈਨਾ ਦੇ ਜਵਾਨ ਅਤੇ ਨੌਂ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ 80 ਲੋਕਾਂ ਦੀ ਸਮਰੱਥਾ ਵਾਲੀ ਨੀਲਕਮਲ ਕਿਸ਼ਤੀ ‘ਚ 20 ਬੱਚਿਆਂ ਸਮੇਤ 110 ਦੇ ਕਰੀਬ ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 101 ਨੂੰ ਬਚਾ ਲਿਆ ਗਿਆ ਹੈ।
ਇਹ ਹਾਦਸਾ ਬੁੱਧਵਾਰ ਸ਼ਾਮ ਕਰੀਬ 3:55 ਵਜੇ ਉਰਨ ਨੇੜੇ ਵਾਪਰਿਆ। ਮੁੰਬਈ ਤੋਂ ਐਲੀਫੈਂਟਾ ਗੁਫਾਵਾਂ ਨੂੰ ਜਾਂਦੇ ਸਮੇਂ ਅਰਬ ਸਾਗਰ ‘ਚ ਬੁਚਰ ਆਈਲੈਂਡ ਨੇੜੇ ਜਲ ਸੈਨਾ ਦੀ ਗਸ਼ਤੀ ਸਪੀਡ ਬੋਟ ਨੇ ਕਿਸ਼ਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਿਸ਼ਤੀ ਪਾਣੀ ਨਾਲ ਭਰੀ ਅਤੇ ਡੁੱਬ ਗਈ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ 8:25 ‘ਤੇ ਵਿਧਾਨ ਸਭਾ ਨੂੰ ਦੱਸਿਆ ਕਿ ਬਚਾਏ ਗਏ ਲੋਕਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਸੂਬਾ ਸਰਕਾਰ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਵੇਗੀ। ਪੁਲਿਸ ਅਤੇ ਜਲ ਸੈਨਾ ਮਿਲ ਕੇ ਹਾਦਸੇ ਦੀ ਜਾਂਚ ਕਰੇਗੀ।
read more:ਗ੍ਰੀਸ ਕਿਸ਼ਤੀ ਹਾਦਸੇ ‘ਚ 300 ਪਾਕਿਸਤਾਨੀਆਂ ਦੀ ਮੌਤ ਤੋਂ ਬਾਅਦ ਪਾਕਿਸਤਾਨ ‘ਚ 9 ਮਨੁੱਖੀ ਤਸਕਰ ਗ੍ਰਿਫਤਾਰ