ਚੰਡੀਗੜ੍ਹ, 10 ਅਪ੍ਰੈਲ 2025: 2008 ਦੇ ਮੁੰਬਈ ਅੱ.ਤ.ਵਾ.ਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ (Tahawwur Rana) ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ | ਤਹੱਵੁਰ ਰਾਣਾ ਨੂੰ ਲੈ ਕੇ ਜਾਣ ਵਾਲਾ ਵਿਸ਼ੇਸ਼ ਜਹਾਜ਼ ਦਿੱਲੀ ਪਹੁੰਚ ਗਿਆ ਹੈ। ਇਹ ਜਹਾਜ਼ ਦਿੱਲੀ ਦੇ ਪਾਲਮ ਤਕਨੀਕੀ ਹਵਾਈ ਅੱਡੇ ‘ਤੇ ਉਤਰਿਆ ਹੈ। ਹੁਣ ਤਹੱਵੁਰ ਰਾਣਾ ਨੂੰ ਸਿੱਧਾ ਐਨਆਈਏ ਹੈੱਡਕੁਆਰਟਰ ਲਿਜਾਇਆ ਜਾਵੇਗਾ। ਐਨਆਈਏ ਹੈੱਡਕੁਆਰਟਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਖ਼ਬਰਾਂ ਹਨ ਕਿ ਦਿੱਲੀ ਦੀ ਤਿਹਾੜ ਜੇਲ੍ਹ ‘ਚ ਇੱਕ ਉੱਚ ਸੁਰੱਖਿਆ ਵਾਲੇ ਵਾਰਡ ‘ਚ ਰੱਖਿਆ ਜਾਵੇਗਾ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਸ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ। ਜਾਂਚ ਏਜੰਸੀ ਐਨਆਈਏ ਅਤੇ ਖੁਫੀਆ ਏਜੰਸੀ ਰਾਅ ਦੀ ਇੱਕ ਸਾਂਝੀ ਟੀਮ ਬੁੱਧਵਾਰ ਨੂੰ ਤਹੱਵੁਰ (Tahawwur Rana) ਨੂੰ ਲੈ ਕੇ ਅਮਰੀਕਾ ਤੋਂ ਰਵਾਨਾ ਹੋਈ ਸੀ। ਰਾਣਾ ਨੂੰ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਜਾ ਸਕਦਾ ਹੈ। ਕੋਰਟ ‘ਚ ਪੇਸ਼ ਹੋਣ ਤੋਂ ਪਹਿਲਾਂ ਉਸਦਾ ਮੈਡੀਕਲ ਟੈਸਟ ਕਰਵਾਇਆ ਜਾਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਰਾਣਾ ਦੀ ਹਵਾਲਗੀ ਨੂੰ ਲੈ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਹੈ। ਇਸ ਦੇ ਨਾਲ ਹੀ ਹਵਾਈ ਅੱਡੇ ‘ਤੇ ਸਵੈਟ ਕਮਾਂਡੋ ਵੀ ਤਾਇਨਾਤ ਕੀਤੇ ਹਨ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਦੀ ਸੁਰੱਖਿਆ ਸ਼ਾਖਾ ਅਤੇ ਸਥਾਨਕ ਪੁਲਿਸ ਹਵਾਈ ਅੱਡੇ ਦੇ ਬਾਹਰ ਮੌਜੂਦ ਹਨ।
Read More: ਮੁੰਬਈ ਹ.ਮ.ਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਛੇਤੀ ਨਹੀਂ ਲਿਆਂਦਾ ਜਾਵੇਗਾ ਭਾਰਤ, ਹਵਾਲਗੀ ਪ੍ਰਕਿਰਿਆ ਤੇਜ਼