July 5, 2024 1:55 am
Mumbai Indians

MUM vs UP: ਮੁੰਬਈ ਇੰਡੀਅਨਜ਼ ਨੇ ਯੂਪੀ ਵਾਰੀਅਰਜ਼ ਦੇ ਸਾਹਮਣੇ 128 ਦੌੜਾਂ ਦਾ ਰੱਖਿਆ ਟੀਚਾ

ਚੰਡੀਗੜ੍ਹ, 18 ਮਾਰਚ 2023: ਮੁੰਬਈ ਇੰਡੀਅਨਜ਼ (Mumbai Indians) ਨੇ ਯੂਪੀ ਵਾਰੀਅਰਜ਼ ਦੇ ਸਾਹਮਣੇ 128 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਦੀ ਟੀਮ ਨਿਰਧਾਰਤ 20 ਓਵਰਾਂ ‘ਚ 127 ਦੌੜਾਂ ‘ਤੇ ਸਿਮਟ ਗਈ। ਹੇਲੀ ਮੈਥਿਊਜ਼ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਯੂਪੀ ਵੱਲੋਂ ਸੋਫੀ ਏਕਲਸਟੋਨ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ (Mumbai Indians) ਦੀ ਸ਼ੁਰੂਆਤ ਚੰਗੀ ਰਹੀ। ਹੇਲੀ ਮੈਥਿਊਜ਼ ਅਤੇ ਯਸਤਿਕਾ ਭਾਟੀਆ ਨੇ ਪਹਿਲੀ ਵਿਕਟ ਲਈ 30 ਦੌੜਾਂ ਜੋੜੀਆਂ। ਹੇਲੀ ਮੈਥਿਊਜ਼ ਨੇ ਵੀ ਰਨ ਰੇਟ ਵਧਾਉਣ ਦੀ ਕੋਸ਼ਿਸ਼ ਵਿਚ ਆਪਣਾ ਵਿਕਟ ਗੁਆ ਦਿੱਤਾ। ਉਹ 30 ਗੇਂਦਾਂ ‘ਚ ਇਕ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾ ਸਕੀ।

ਕਪਤਾਨ ਹਰਮਨਪ੍ਰੀਤ ਕੌਰ 22 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਆਊਟ ਹੋ ਗਈ। ਅਮੇਲੀਆ ਕਾਰ ਕੁਝ ਖਾਸ ਨਹੀਂ ਕਰ ਸਕੀ ਅਤੇ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਈ। ਅਮਨਜੋਤ ਕੌਰ (5), ਹੁਮੈਰਾ ਕਾਜ਼ੀ (4), ਧਾਰਾ ਗੁਰਜਰ (3) ਅਤੇ ਸਾਈਕਾ ਇਸਹਾਕ (0) ਨੂੰ ਵੀ ਤੇਜ਼ੀ ਨਾਲ ਆਊਟ ਕੀਤਾ ਗਿਆ। ਮੁੰਬਈ ਦੇ ਅੱਠ ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕੀਆਂ ।

ਇਸੀ ਵੋਂਗ ਨੇ 19 ਗੇਂਦਾਂ ‘ਚ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 32 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਮੁੰਬਈ ਦੀਆਂ ਦੋ ਵਿਕਟਾਂ 20ਵੇਂ ਓਵਰ ਵਿੱਚ ਡਿੱਗ ਗਈਆਂ। ਇਸ ਓਵਰ ਵਿੱਚ ਇਸੀ ਵੋਂਗ ਅਤੇ ਸਾਈਕਾ ਰਨ ਆਊਟ ਹੋ ਗਈ । ਯੂਪੀ ਲਈ ਸੋਫੀ ਏਕਲਸਟੋਨ ਤੋਂ ਇਲਾਵਾ ਰਾਜੇਸ਼ਵਰੀ ਗਾਇਕਵਾੜ ਅਤੇ ਦੀਪਤੀ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਅੰਜਲੀ ਸਰਵਾਨੀ ਨੂੰ ਇੱਕ ਵਿਕਟ ਮਿਲੀ।