ਮੁਕਤਸਰ 6 ਸਤੰਬਰ 2024: ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾਂ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ| ਜਿਥੇ ਕੁਝ ਲੁਟੇਰਿਆਂ ਦੇ ਵਲੋਂ ਪਿਓ ਪੁੱਤ ਤੇ ਹਮਲਾ ( attack) ਕੀਤਾ ਜਾਂਦਾ ਹੈ| ਦੱਸ ਦੇਈਏ ਕਿ ਦੋਵੇ ਪਿਓ ਪੁੱਤ ਕਾਰ ‘ਚ ਸਵਾਰ ਹੋ ਕੇ ਬਠਿੰਡਾ ਦਵਾਈ ਲੈਣ ਜਾ ਰਹੇ ਸਨ| ਇਹ ਵੀ ਜਾਣਕਾਰੀ ਮਿਲੀ ਹੈ ਕਿ ਲੁਟੇਰੇ ਲੁੱਟ ਦੀ ਨੀਅਤ ਨਾਲ ਆਏ ਸਨ, ਤੇ ਪਿਓ ਪੁੱਤ ਤੇ ਹਮਲਾ ਕਰ ਦਿੱਤਾ| ਜਿੱਥੇ ਪਿਓ ਦੀ ਮੌਤ ਹੋ ਗਈ ਹੈ, ਤੇ ਪੁੱਤ ਗੰਭੀਰ ਜਖਮੀ ਹੋ ਗਿਆ ਹੈ, ਮ੍ਰਿਤਕ ਦੀ ਪਹਿਚਾਣ ਲਖਵੀਰ ਸਿੰਘ ਵਜੋਂ ਕੀਤੀ ਗਈ ਹੈ|
ਜਨਵਰੀ 19, 2025 12:35 ਪੂਃ ਦੁਃ