ਬਿਹਾਰ, 17 ਜੁਲਾਈ 2024: ਸੰਸਦ ਮੈਂਬਰ ਪੱਪੂ ਯਾਦਵ (MP Pappu Yadav) ਨੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਨਾਲ ਉਨ੍ਹਾਂ ਦੇ ਘਰ ਦਰਭੰਗਾ ਵਿਖੇ ਮੁਲਾਕਾਤ ਕੀਤੀ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਪੱਪੂ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਕੇਸ਼ ਸਾਹਨੀ ਦੇ ਪਿਓ ਜੀਤਨ ਸਾਹਨੀ ਬਹੁਤ ਹੀ ਸਾਊ ਇਨਸਾਨ ਸਨ। ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਜਿਸ ਬੇਰਹਿਮੀ ਨਾਲ ਮਾਰਿਆ ਗਿਆ |
ਉਨ੍ਹਾਂ (MP Pappu Yadav) ਕਿਹਾ ਕਿ ਇਹ ਘਟਨਾ ਕੇਵਲ ਮੁਕੇਸ਼ ਸਾਹਨੀ ਲਈ ਹੀ ਨਹੀਂ ਬਲਕਿ ਸੂਬੇ ਭਰ ਦੇ ਸਾਰੇ ਲੋਕਾਂ ਲਈ ਦੁਖਦਾਈ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕੇਸ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਅਤੇ 3 ਮਹੀਨਿਆਂ ਦੇ ਅੰਦਰ-ਅੰਦਰ ਮੁਕੱਦਮੇ ਰਾਹੀਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਅੱਜ ਹਰ ਕੋਈ ਮੁਕੇਸ਼ ਸਾਹਨੀ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।