July 7, 2024 5:39 pm
Mukesh Ambani

ਅਡਾਨੀ ਨੂੰ ਪਛਾੜ ਕੇ ਮੁਕੇਸ਼ ਅੰਬਾਨੀ ਮੁੜ ਅਮੀਰਾਂ ਦੀ ਸੂਚੀ ‘ਚ ਸਿਖਰ ‘ਤੇ, ਬਿਰਲਾ-ਬਜਾਜ ਟਾਪ 10 ‘ਚ ਵਾਪਸੀ

ਚੰਡੀਗੜ੍ਹ, 10 ਅਕਤੂਬਰ 2023: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ (Mukesh Ambani) ਨੇ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਨੂੰ ਪਛਾੜਦੇ ਹੋਏ 8,08,700 ਕਰੋੜ ਰੁਪਏ ਦੀ ਜਾਇਦਾਦ ਨਾਲ ਇਸ ਸਾਲ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ। ਇਸ ਤੋਂ ਇਲਾਵਾ ਕੁਮਾਰ ਮੰਗਲਮ ਬਿਰਲਾ ਅਤੇ ਨੀਰਜ ਬਜਾਜ ਭਾਰਤ ਦੇ ਚੋਟੀ ਦੇ 10 ਅਮੀਰਾਂ ਦੀ ਸੂਚੀ ਵਿੱਚ ਵਾਪਸ ਆ ਗਏ ਹਨ। ਉਸ ਨੇ ਵਿਨੋਦ ਅਡਾਨੀ ਅਤੇ ਉਦੈ ਕੋਟਕ ਨੂੰ ਪਛਾੜ ਕੇ ਸੂਚੀ ਵਿੱਚ ਵਾਪਸੀ ਕੀਤੀ ਹੈ।

ਹੁਰੁਨ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਕਈ ਬਦਲਾਅ ਹੋਏ ਹਨ। ‘360 ਵਨ ਵੈਲਥ ਹੁਰੂਨ ਇੰਡੀਆ ਰਿਚ ਲਿਸਟ 2023’ ਮੁਤਾਬਕ ਦੇਸ਼ ‘ਚ ਦੌਲਤ ਦੀ ਵੰਡ ਨਾਲ ਜੁੜੇ ਕਈ ਨਵੇਂ ਰੁਝਾਨ ਸਾਹਮਣੇ ਆਏ ਹਨ। ਇਸ ਸੂਚੀ ਵਿੱਚ 278 ਨਵੇਂ ਵਿਅਕਤੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 7,28,200 ਕਰੋੜ ਰੁਪਏ ਹੈ।

ਸੂਚੀ ਵਿੱਚ ਉਦਯੋਗਿਕ ਉਤਪਾਦਾਂ ਨਾਲ ਸਬੰਧਤ 33 ਜਦੋਂਕਿ ਧਾਤੂ ਅਤੇ ਮਾਈਨਿੰਗ ਖੇਤਰ ਨਾਲ ਸਬੰਧਤ 29 ਵਿਅਕਤੀਆਂ ਨੂੰ ਪਹਿਲੀ ਵਾਰ ਥਾਂ ਮਿਲੀ ਹੈ। ਇਸ ਸਮੇਂ ਦੌਰਾਨ 1,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਰੱਖਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ 219 ਜਾਂ 76% ਦਾ ਵਾਧਾ ਦਰਜ ਕੀਤਾ ਗਿਆ। ਇਸ ਨਾਲ ਅਜਿਹੀਆਂ ਜਾਇਦਾਦਾਂ ਰੱਖਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 1,319 ਹੋ ਗਈ ਹੈ ।